ਦੇਸ ਰਾਜ ਬੰਗਾ, ਮੁਕੰਦਪੁਰ : ਸਾਧੂ ਸਿੰਘ ਸ਼ੇਰਗਿੱਲ ਅਕੈਡਮੀ ਤੇ ਮੈਪਲ ਬੀਅਰ ਕੈਨੇਡੀਅਨ ਸਕੂਲ ਮੁਕੰਦਪੁਰ ਵਿਖੇ ਵਿਦਿਆਰਥੀਆਂ ਅਤੇ ਸਮੂਹ ਸਟਾਫ ਵੱਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਦੌਰਾਨ ਵਾਇਸ ਚੇਅਰਮੈਨ ਡਾ. ਅਮਰਜੀਤ ਸਿੰਘ, ਜਤਿੰਦਰ ਕੌਰ, ਸਨੇਹ ਅਗਨੀਹੋਤਰੀ ਤੇ ਮਮਤਾ ਰਾਣਾ ਉਚੇਚੇ ਤੌਰ 'ਤੇ ਪੁੱਜੇ। ਉਪਰੰਤ ਵਿਦਿਆਰਥਣਾਂ ਦੁਆਰਾ ਸ਼ਬਦ 'ਸਾਵਣ ਆਇਆ ਹੇ! ਸਖੀ” ਰਾਹੀ ਪੋ੍ਗਰਾਮ ਦਾ ਆਗਾਜ਼ ਕੀਤਾ ਗਿਆ। ਉਪੰਰਤ ਗੀਤ 'ਬਾਜਰੇ ਦਾ ਸਿੱਟਾ...', 'ਲੱਠੇ ਦੀ ਚਾਦਰ..', 'ਆਵੋ ਸਖੀਓ...', 'ਆਇਆ ਮੌਸਮ ਸਾਵਣ ਦਾ...', 'ਸੂਰਮੇਦਾਨੀ...', ਕਵਿਤਾ ਉਚਾਰਣ, ਗਿੱਧਾ, ਭੰਗੜਾ ਰਾਹੀਂ ਵਿਦਿਆਰਥੀਆਂ ਵੱਲੋਂ ਖੂਬ ਰੰਗ ਬੰਨਿ੍ਹਆ ਗਿਆ। ਇਸ ਤੋਂ ਇਲਾਵਾ ਵਿਦਿਆਰਥੀਆਂ ਦੇ ਮਹਿੰਦੀ ਮੁਕਾਬਲਿਆਂ ਤੇ ਦਸਤਾਰ ਮੁਕਾਬਲੇ ਕਰਵਾਏ ਗਏ। ਅੰਤ 'ਚ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਮਨਾਨਿਤ ਕੀਤਾ ਗਿਆ। ਸਕੂਲ ਪਿੰ੍ਸੀਪਲ ਭੁਪਿੰਦਰ ਸਿੰਘ ਘੱਗ ਨੇ ਵਿਦਿਆਰਥੀਆਂ ਅਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ। ਇਸ ਸਮੇਂ ਵਿਦਿਆਰਥੀ ਤੇ ਸਮੂਹ ਸਟਾਫ ਹਾਜ਼ਰ ਸਨ।