ਪ੍ਰਦੀਪ ਭਨੋਟ, ਨਵਾਂਸ਼ਹਿਰ

ਨਵਾਂਸ਼ਹਿਰ ਦੇ ਵਿਕਾਸ ਲਈ ਲਗਾਤਾਰ ਕੰਮ ਕਰ ਰਹੇ ਹਲਕੇ ਦੇ ਵਿਧਾਇਕ ਅੰਗਦ ਸਿੰਘ ਨੇ ਨੌਜਵਾਨਾਂ ਲਈ ਪਿੰਡ ਅਮਰਗੜ੍ਹ, ਪੱਲੀ ਉੱਚੀ ਅਤੇ ਜੇਠੂ ਮਜ਼ਾਰਾ ਵਿੱਚ ਜਿਮ ਅਤੇ ਸਪੋਰਟਸ ਕਿੱਟਾਂ ਜਿਸ 'ਚ ਕ੍ਰਿਕੇਟ ਕਿੱਟ, ਵਾਲੀਬਾਲ ਕਿੱਟ ਅਤੇ ਫੁੱਟਬਾਲ ਕਿੱਟ (ਵਰਦੀਆਂ ਅਤੇ ਖੇਡ ਦੇ ਮੈਦਾਨ ਲਈ 2 ਨੈੱਟ ਸਮੇਤ) ਅਤੇ ਬੈਡਮਿੰਟਨ ਕਿੱਟਾਂ ਵੰਡੀਆਂ। ਇਸ ਦੌਰਾਨ ਵਿਧਾਇਕ ਨੇ ਕਿਹਾ ਕਿ ਨੌਜਵਾਨਾਂ ਦੀ ਸਿਹਤ ਨੂੰ ਹੋਰ ਬਿਹਤਰ ਬਣਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਜਿਲ੍ਹੇ ਨੂੰ ਹੋਰ ਉਚਾਈਆਂ ਤੱਕ ਲਿਜਾਇਆ ਜਾਵੇਗਾ ਅਤੇ ਨੌਜਵਾਨਾਂ ਦੇ ਸਰਵਪੱਖੀ ਵਿਕਾਸ ਲਈ ਅਸੀਂ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਦੇ ਨਾਲ ਖੜਾਂਗੇ। ਵੰਡ ਸਮਾਰੋਹ 'ਚ ਸ਼ਾਮਿਲ ਪਿੰਡ ਦੇ ਲੋਕਾਂ ਨੇ ਉਨਾਂ੍ਹ ਦਾ ਬਹੁਤ ਧੰਨਵਾਦ ਕੀਤਾ। ਇਸ ਮੌਕੇ ਸਰਪੰਚ ਰਣਜੀਤ ਸਿੰਘ, ਪੰਚ ਸਤਨਾਮ ਸਿੰਘ, ਕੁਲਵਿੰਦਰ ਸਿੰਘ, ਸੰਤੋਖ ਸਿੰਘ, ਸੰਦੀਪ ਸਿੰਘ, ਰਾਮ ਲਾਲ, ਅਜਮੇਰ ਸਿੰਘ, ਗੁਰਮੁਖ ਸਿੰਘ ਅਤੇ ਕੁਲਦੀਪ ਸਿੰਘ ਭੋਲਾ, ਸਰਬਜੀਤ ਕੌਰ ਸਰਪੰਚ, ਪੰਚ ਨਿਰਮਲ ਸਿੰਘ, ਬਲਵੀਰ ਕੌਰ, ਜਸਵਿੰਦਰ ਕੌਰ, ਸਤਨਾਮ ਸਿੰਘ, ਬਲਵੀਰ ਕੌਰ, ਗੁਰਚਰਨ ਸਿੰਘ, ਜਰਨੈਲ ਸਿੰਘ ਅਤੇ ਕਮਲਜੀਤ ਕਾਰਪੋਰੇਟ ਸੋਸਾਇਟੀ ਪ੍ਰਧਾਨ ਹਾਜਰ ਸਨ।

ਪਿੰਡ ਜੇਠੂ ਮਜ਼ਾਰਾ ਵਿੱਚ ਸਵਿਤਾ ਸਰਪੰਚ,ਉੱਥੋ ਦੇ ਪੰਚ ਜੋਗਿੰਦਰ ਪਾਲ, ਸ਼ਰਨਜੀਤ ਕੁਮਾਰ, ਨਛੱਤਰ ਪਾਲ, ਬਲਾਕ ਸੰੰਮਤੀ ਮੈਂਬਰ ਰਾਜਕੁਮਾਰ, ਜਗਤਾਰ ਸਿੰਘ, ਕਮਲਜੀਤ ਕੌਰ, ਮਾਸਟਰ ਸੁਰਜੀਤ ਪਾਲ, ਸਤਨਾਮ ਸਿੰਘ, ਚਰਨਜੀਤ ਕੁਮਾਰ, ਕੁਲਵਿੰਦਰ, ਸੰਦੀਪ, ਜਿਰਥ ਰਾਮ, ਜਿਤੇਂਦਰ ਰਾਮ ਅਤੇ ਪਰਮਜੀਤ ਚੌਕੀਦਾਰ ਵੀ ਹਾਜ਼ਰ ਸਨ।