ਜਗਤਾਰ ਮਹਿੰਦੀਪੁਰੀਆ, ਬਲਾਚੌਰ : ਸਬ-ਡਵੀਜ਼ਨ ਬਲਾਚੌਰ ਵਿਚ ਪੈਂਦੇ ਪਿੰਡ ਖੋਜਾ ਬੇਟ ਦੇ ਸਪੇਨ ਗਏ ਕਿਰਤੀ ਨੌਜਵਾਨ ਦੀ ਉਥੇ ਭੇਤ ਭਰੇ ਹਾਲਾਤ ਵਿਚ ਮੌਤ ਹੋਣ ਦੀ ਖ਼ਬਰ ਮਿਲੀ ਹੈ। ਚਰਨਜੀਤ ਸਿੰਘ ਚੰਨੀ (24) ਸਾਢੇ ਚਾਰ ਸਾਲ ਪਹਿਲਾ ਸਪੇਨ ਗਿਆ ਹੋਇਆ ਸੀ, ਉਥੇ ਹਾਦਸੇ ਦੌਰਾਨ ਹੋਈ ਉਸ ਦੀ ਮੌਤ ਨੂੰ ਲੈ ਕੇ ਸੰਸੇ ਪ੍ਰਗਟ ਕੀਤੇ ਗਏ ਹਨ। ਉਹ ਮਾਪਿਆਂ ਦਾ ਇਕਲੌਤਾ ਪੁੱਤਰ ਤੇ ਪੰਜ ਭੈਣਾਂ ਦਾ ਭਰਾ ਸੀ ਤੇ ਪਿਤਾ ਦੀ ਪਹਿਲੋਂ ਹੀ ਮੌਤ ਹੋ ਚੁੱਕੀ ਹੋਈ ਹੈ।