ਜਗਤਾਰ ਮਹਿੰਦੀਪੁਰੀਆ, ਬਲਾਚੌਰ : ਸ਼ੋ੍ਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਪੁਨਰਗਠਨ ਕਰਦਿਆ ਕੋਰ ਕਮੇਟੀ ਵਿਚ 12 ਪੁਰਾਣੇ ਅਤੇ 14 ਨਵੇਂ ਚਿਹਰਿਆਂ 'ਚ ਸਾਬਕਾ ਮੁੱਖ ਸੰਸਦੀ ਸਕੱਤਰ ਸਵ. ਚੌਧਰੀ ਨੰਦ ਲਾਲ ਦੀ ਨੂੰਹ ਸੁਨੀਤਾ ਚੌਧਰੀ ਨੂੰ ਮੈਂਬਰ ਵਜੋਂ ਸ਼ਾਮਲ ਕਰਨ 'ਤੇ ਵਿਧਾਨ ਸਭਾ ਹਲਕਾ ਬਲਾਚੌਰ ਦੀ ਸਮੁੱਚੀ ਲੀਡਰਸ਼ਿਪ, ਆਗੂਆਂ ਤੇ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਗੱਲਬਾਤ ਕਰਦੇ ਹੋਏ ਸੁਨੀਤਾ ਚੌਧਰੀ ਦੇੇ ਦੱਸਿਆ ਕਿ ਜਿਸ ਤਰਾਂ੍ਹ ਉਨਾਂ੍ਹ ਦੇ ਪਿਤਾ ਸਵ. ਚੌਧਰੀ ਨੰਦ ਲਾਲ ਸਾਬਕਾ ਮੁੱਖ ਸੰਸਦੀ ਸਕੱਤਰ ਵੱਲੋਂ ਪਾਰਟੀ ਪ੍ਰਤੀ ਵਫਾਦਾਰੀ ਅਤੇ ਤਨਦੇਹੀ ਨਾਲ ਡਿਊਟੀਆਂ ਨਿਭਾਈਆਂ ਉਸੇ ਅਨੁਸਾਰ ਉਹ ਵੀ ਪਾਰਟੀ ਵੱਲੋਂ ਸੌਂਪੀ ਜ਼ਿੰਮੇਵਾਰੀਆਂ ਨੂੰ ਨਿਭਾਣਗੇ। ਇਸ ਅਹੁਦੇ ਲਈ ਉਨਾਂ੍ਹ ਪਾਰਟੀ ਦੇ ਮੁੱਖ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਰਣਜੀਤ ਸਿੰਘ ਬ੍ਹਮਪੁਰਾ ਤੇ ਸਮੁੱਚੀ ਲੀਡਰਸਿੱਪ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਰੀਸ਼ਦ ਮੈਂਬਰ ਦਿਲਾਵਰ ਦਿਲੀ, ਨਗਰ ਕੌਸਲ ਬਲਾਚੌਰ ਦੇ ਸਾਬਕਾ ਪ੍ਰਧਾਨ ਰਾਣਾ ਰਣਦੀਪ ਕੌਸ਼ਲ, ਜੋਗਿੰਦਰ ਸਿੰਘ ਅਟਵਾਲ, ਸਤਨਾਮ ਸਹੂੰਗੜਾ, ਗੁਰਦੀਪ ਸਿੰਘ ਬਕਾਪੁਰ, ਤਰਲੋਚਨ ਸਿੰਘ ਰੱਕੜ, ਦਲਜੀਤ ਸਿੰਘ ਮਾਣੇਵਾਲ, ਮੈਂਬਰ ਬਲਾਕ ਸੰਮਤੀ ਪੰਮੀ ਬਰੇਤਾ, ਅਵਤਾਰ ਸਿੰਘ ਸਾਹਦੜਾ, ਬਹਾਦਰ ਬੱਬੂ ਬੂਥਗੜ੍ਹ ਬੇਟ, ਹਰਦਿਆਲ ਸਿੰਘ ਠੇਕੇਦਾਰ, ਠੇਕੇਦਾਰ ਮਦਨ ਲਾਲ ਸਿਆਣਾ, ਮਦਨ ਲਾਲ ਠੇਕੇਦਾਰ ਰਾਜੂ ਮਾਜਰਾ, ਹਨੀ ਟੌਸਾਂ, ਠੇਕੇਦਾਰ ਵਨੀਤ ਟੌਸਾ, ਰਿੰਕੂ, ਜਗਨ ਨਾਥ ਬੂੰਗੜੀ, ਅਸ਼ੋਕ ਨਾਨੋਵਾਲ, ਪਵਨ ਹੈਡੋਂ ਵੱਲੋਂ ਬੀਬੀ ਸੁਨੀਤਾ ਚੌਧਰੀ ਨੂੰ ਕੌਰ ਕਮੇਟੀ ਦਾ ਮੈਂਬਰ ਬਣਾਏ ਜਾਣ 'ਤੇ ਵਧਾਈ ਦਿੰਦਿਆਂ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ।
ਸੁਨੀਤਾ ਚੌਧਰੀ ਨੂੰ ਕੋਰ ਕਮੇਟੀ ਦਾ ਮੈਂਬਰ ਬਣਾਉਣ 'ਤੇ ਵਰਕਰਾਂ 'ਚ ਖ਼ੁਸ਼ੀ
Publish Date:Wed, 30 Nov 2022 05:23 PM (IST)
