ਪ੍ਰਦੀਪ ਭਾਰਦਵਾਜ, ਨਵਾਂਸ਼ਹਿਰ : ਜ਼ਿਲ੍ਹਾ ਮੈਜਿਸਟੇ੍ਟ ਨਵਜੋਤ ਪਾਲ ਸਿੰਘ ਰੰਧਾਵਾ ਨੇ ਪੰਜਾਬ ਸਕੂਲ ਸਿਖਿਆ ਬੋਰਡ ਦੀਆਂ 21 ਅਪਰੈਲ 2023 ਤੱਕ ਸਵੇਰ ਅਤੇ ਸ਼ਾਮ ਦੇ ਸੈਸ਼ਨ 'ਚ ਚੱਲ ਰਹੀਆਂ ਪ੍ਰਰੀਖਿਆਵਾਂ ਨੂੰ ਨਕਲ ਰਹਿਤ ਅਤੇ ਨਿਰਵਿਘਨ ਕਰਵਾਉਣ ਲਈ ਬੋਰਡ ਦੀ ਮੰਗ 'ਤੇ ਜ਼ਿਲ੍ਹੇ ਦੇ ਤਹਿਸੀਲਦਾਰਾਂ ਨੂੰ ਆਪੋ-ਆਪਣੀ ਤਹਿਸੀਲ 'ਚ ਪੈਂਦੇ ਪ੍ਰਰੀਖਿਆ ਕੇਂਦਰਾਂ ਦੇ ਡਿਊਟੀ ਮੈਜਿਸਟੇ੍ਟ ਲਾਇਆ ਗਿਆ ਹੈ। ਉਨਾਂ੍ਹ ਦੱਸਿਆ ਕਿ 3 ਅਪਰੈਲ ਨੂੰ ਹੋਣ ਜਾ ਰਹੇ ਗਣਿਤ ਅਤੇ 5 ਅਪਰੈਲ ਨੂੰ ਹੋਣ ਜਾ ਰਹੇ ਸਾਇੰਸ ਵਿਸ਼ਿਆਂ ਦੇ ਇਮਤਿਹਾਨਾਂ ਲਈ ਇਹ ਤਹਿਸੀਲਦਾਰ ਆਪੋ-ਆਪਣੀ ਤਹਿਸੀਲ 'ਚ ਪੈਂਦੇ ਪ੍ਰਰੀਖਿਆ ਕੇਂਦਰਾਂ ਵਾਸਤੇ ਡਿਊਟੀ ਮੈਜਿਸਟੇ੍ਟ ਹੋਣਗੇ। ਉਨਾਂ੍ਹ ਦੱਸਿਆ ਕਿ ਜ਼ਿਲ੍ਹੇ ਦੇ ਇਨਾਂ੍ਹ ਪ੍ਰਰੀਖਿਆ ਕੇਂਦਰਾਂ 'ਚ ਨਕਲ ਰਹਿਤ ਤੇ ਨਿਰਵਿਘਨ ਪ੍ਰਰੀਖਿਆ ਮਾਹੌਲ ਬਰਕਰਾਰ ਰੱਖਣ ਲਈ ਲੋੜੀਂਦੇ ਸੁਰੱਖਿਆ ਕਰਮੀ ਵੀ ਤਾਇਨਾਤ ਰਹਿਣਗੇ।
ਤਹਿਸੀਲਦਾਰ ਪ੍ਰਰੀਖਿਆ ਕੇਂਦਰਾਂ ਦੇ ਡਿਊਟੀ ਮੈਜਿਸਟੇ੍ਟ ਹੋਣਗੇ-ਰੰਧਾਵਾ
Publish Date:Thu, 30 Mar 2023 03:01 AM (IST)

- # Tehsildars
- # will
- # be
- # duty
- # magistrates
- # of
- # examination
- # centers
- # in
- # their
- # respective
- # tehsils
- # -
- # District
- # Magistrates