ਭਾਗ ਬੇਅੰਤ ਸਿੰਘ, ਜਲਾਹ ਮਾਜਰਾ

ਪੰਜਾਬ ਟੈਕਸੀ ਆਪੇ੍ਟਰਜ਼ ਯੂਨੀਅਨ ਦੇ ਸੂਬਾ ਪ੍ਰਰੈੱਸ ਸਕੱਤਰ ਬਲਵੀਰ ਸਿੰਘ ਥਾਂਦੀ ਦੀ ਅਗਵਾਈ ਹੇਠ ਸਮੂਹ ਟੈਕਸੀ ਡਰਾਈਵਰਾਂ ਵੱਲੋਂ ਨਵਾਂਸ਼ਹਿਰ ਦੇ ਵਿਧਾਇਕ ਅੰਗਦ ਸਿੰਘ ਨੂੰ ਆਪਣਾ ਮੰਗ ਪੱਤਰ ਸੌਂਪਿਆ। ਬਲਵੀਰ ਸਿੰਘ ਥਾਂਦੀ ਨੇ ਦੱਸਿਆ ਕਿ ਉਨਾਂ੍ਹ ਆਪਣੀਆਂ ਮੁਸ਼ਕਲਾਂ ਬਾਰੇ ਵੀ ਵਿਧਾਇਕ ਨੂੰ ਜਾਣੂ ਕਰਵਾਇਆ। ਉਨਾਂ੍ਹ ਕਿਹਾ ਕਿ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਕੋਰੋਨਾ ਮਹਾਂਮਾਰੀ ਕਰਕੇ ਟੈਕਸੀ ਦਾ ਕਾਰੋਬਾਰ ਕਾਫੀ ਮੰਦੀ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਇਸ ਲਈ ਉਨਾਂ੍ਹ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇ। ਟੈਕਸੀਆਂ ਦਾ ਟੈਕਸ ਅਪ੍ਰਰੈਲ 2020 ਤੋਂ ਲੈ ਕੇ 2022 ਤੱਕ ਬਿਲਕੁਲ ਮਾਫ ਕੀਤਾ ਜਾਵੇ। ਹਰ ਇਕ ਟੈਕਸੀ ਚਾਲਕਾਂ ਨੂੰ ਸਰਬੱਤ ਬੀਮਾ ਯੋਜਨਾ ਨਾਲ ਜੋੜਿਆ ਜਾਵੇ। ਟੈਕਸੀਆਂ ਨੂੰ ਪੂਰੀਆਂ ਸਵਾਰੀਆਂ ਬਿਠਾਉਣ ਦੀ ਇਜਾਜ਼ਤ ਦਿੱਤੀ ਜਾਵੇ। ਟੈਕਸੀਆਂ ਦੀਆਂ ਕਿਸ਼ਤਾਂ ਬਿਨਾਂ ਵਿਆਜ ਤੋਂ ਅੱਗੇ ਤੱਕ ਟਾਲ ਦਿੱਤੀਆਂ ਜਾਣ। ਟੈਕਸੀਆਂ ਦੀ ਕੈਟਾਗਰੀ ਕਿਰਾਏ 'ਚ ਜਲਦ ਵਾਧਾ ਕੀਤਾ ਜਾਵੇ। ਭਾਰ ਢੋਣ ਵਾਲੀਆਂ ਗੱਡੀਆਂ ਵਿਚ ਸਵਾਰੀਆਂ ਢੋਣ ਦੀ ਪੂਰਨ ਤੌਰ 'ਤੇ ਪਾਬੰਦੀ ਲਗਾਈ ਜਾਵੇ। ਪੂਰੇ ਪੰਜਾਬ ਵਿਚ ਪਿਕ ਅਪ ਅਤੇ ਵਨ ਵੇਅ ਕੰਮ ਨੂੰ ਪੂਰਨ ਤੌਰ 'ਤੇ ਬੰਦ ਕੀਤਾ ਜਾਵੇ। ਡੀਜ਼ਲ ਤੇਲ ਦੀਆਂ ਵਧਦੀਆਂ ਕੀਮਤਾਂ ਤੇ ਟੈਕਸੀ ਚਾਲਕਾਂ ਨੂੰ ਸਬਸਿਡੀ ਦਿੱਤੀ ਜਾਵੇ। ਇਸ ਮੌਕੇ ਜ਼ਿਲ੍ਹਾ ਸੀਨੀਅਰ ਪ੍ਰਧਾਨ ਦਿਲਾਵਰ ਸਿੰਘ, ਬੰਗਾ ਬਲਾਕ ਚੇਅਰਮੈਨ ਅਵਤਾਰ ਸਿੰਘ ਭੋਲਾ, ਬੰਗਾ ਬਲਾਕ ਪ੍ਰਧਾਨ ਭੁਪਿੰਦਰ ਸਿੰਘ, ਬਲਾਚੌਰ ਬਲਾਕ ਪ੍ਰਧਾਨ ਜਤਿੰਦਰ ਸਿੰਘ ਆਦਿ ਵੀ ਹਾਜ਼ਰ ਸਨ।