ਨਰਿੰਦਰ ਮਾਹੀ, ਬੰਗਾ : ਕਾਂਗਰਸ ਪਾਰਟੀ ਵਲੋਂ ਜਾਰੀ ਕੀਤੀ ਦੂਜੀ ਉਮੀਦਵਾਰਾਂ ਦੀ ਲਿਸਟ ਵਿੱਚ ਬੰਗਾ ਹਲਕੇ ਤੋਂ ਚੌਧਰੀ ਤਰਲੋਚਨ ਸਿੰਘ ਸੂੰਢ ਨੂੰ ਕਾਂਗਰਸ ਪਾਰਟੀ ਵਲੋਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰ ਐਲਾਨਿਆ ਹੈ। ਉਹ ਹਲਕਾ ਬੰਗਾ ਤੋਂ 2 ਵਾਰ ਵਿਧਾਇਕ ਵੀ ਰਹਿ ਚੁੱਕੇ ਹਨ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਵਲੋਂ ਟਿਕਟ ਨਾ ਮਿਲਣ ਕਰਕੇ ਉਹ ਨਾਰਾਜ਼ ਹੋ ਗਏ ਸਨ ਅਤੇ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਉਤਰੇ ਸਨ। ਬੰਗਾ ਵਿਧਾਨ ਸਭਾ ਹਲਕਾ ਵਿੱਚ ਉਮੀਦਵਾਰਾਂ ਦੀ ਗਿਣਤੀ ਜਿਆਦਾ ਹੋਣ ਕਾਰਨ ਸਭ ਉਮੀਦਵਾਰ ਆਸ ਲਗਾਈ ਬੈਠੇ ਸਨ ਕਿ ਹਾਈਕਮਾਂਡ ਉਸਨੂੰ ਮੌਕਾ ਦਵੇਗੀ। ਪਰ ਹਾਈਕਮਾਂਡ ਵਲੋਂ ਸਭ ਦੀਆਂ ਕਿਆਸਅਰਾਈਆਂ ਤੇ ਵਿਰਾਮ ਲਗਾਉਂਦੇ ਹੋਏ ਪਿਛਲੀ ਦੇਰ ਰਾਤ ਜਾਰੀ ਕੀਤੀ ਲਿਸਟ ਵਿੱਚ ਚੌਧਰੀ ਤਰਲੋਚਨ ਸਿੰਘ ਸੂੰਢ ਦਾ ਗੁਣੀਆ ਪੈ ਗਿਆ। ਚੌਧਰੀ ਤਰਲੋਚਨ ਸਿੰਘ ਸੂੰਢ ਦੇ ਸਮਰਥਕਾਂ ਵਿੱਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ। ਬੰਗਾ ਪਹੁੰਚਣ ਤੋਂ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ। ਉਹ ਟਿਕਟ ਮਿਲਣ ਉਪਰੰਤ ਸਭ ਤੋਂ ਪਹਿਲਾਂ ਸ਼ਹੀਦ ਭਗਤ ਸਿੰਘ ਦੇ ਬੁੱਤ ਤੇ ਨਤਮਸਤਕ ਹੋਣ ਪੁੱਜੇ ਤੇ ਉਹਨਾਂ ਵੱਖ ਵੱਖ ਧਾਰਮਿਕ ਸਥਾਨਾਂ ਤੇ ਮੱਥਾ ਟੇਕਿਆ।

Posted By: Seema Anand