ਵਿਜੇ ਜਯੋਤੀ, ਨਵਾਂਸ਼ਹਿਰ

ਐੱਸਐੱਸ ਜੈਨ ਸਭਾ ਨਵਾਂਸ਼ਹਿਰ ਦੀ ਜਨਰਲ ਬਾਡੀ ਦੀ ਮੀਟਿੰਗ ਜਵਾਹਰ ਲਾਲ ਜੈਨ ਦੀ ਪ੍ਰਧਾਨਗੀ ਹੇਠ ਸਥਾਨਕ ਜੈਨ ਉਪਾਸਰਾ ਵਿਖੇ ਹੋਈ। ਜਿਸ ਵਿਚ ਰਜਨੀਸ਼ ਜੈਨ ਨੇ ਨਵੇਂ ਮੁਖੀ ਦੀ ਚੋਣ ਦਾ ਐਲਾਨ ਕੀਤਾ। ਉਪਰੰਤ ਸ੍ਰੀ ਵਰਧਮਾਨ ਜੈਨ ਸੇਵਾ ਸੰਘ ਦੇ ਸਕੱਤਰ ਰਤਨ ਕੁਮਾਰ ਜੈਨ ਨੇ ਪ੍ਰਧਾਨ ਦੇ ਅਹੁਦੇ ਲਈ ਸੁਰੇਂਦਰ ਜੈਨ ਦੇ ਨਾਮ ਦਾ ਪ੍ਰਸਤਾਵ ਰੱਖਿਆ। ਜਿਸ ਨੂੰ ਜੈਨ ਸੇਵਾ ਸੰਘ ਦੇ ਖਜਾਨਚੀ ਅਚਲ ਜੈਨ ਨੇ ਪ੍ਰਵਾਨਗੀ ਦਿੱਤੀ। ਇਸ ਮੌਕੇ ਨਵ-ਨਿਯੁਕਤ ਮੁਖੀ ਸੁਰੇਂਦਰ ਜੈਨ ਨੇ ਸੇਵਾ ਦਾ ਮੌਕਾ ਦੇਣ ਲਈ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ। ਉਨਾਂ੍ਹ ਭਰੋਸਾ ਦਿੱਤਾ ਕਿ ਉਹ ਜੈਨ ਸਮਾਜ ਦੀ ਉੱਨਤੀ ਲਈ ਸਾਰਿਆਂ ਨਾਲ ਮਿਲ ਕੇ ਕੰਮ ਕਰਨਗੇ। ਸੁਰੇਂਦਰ ਜੈਨ ਇਸ ਤੋਂ ਪਹਿਲਾਂ ਦੋ ਵਾਰ ਜੈਨ ਸਭਾ ਨਵਾਂਸਹਿਰ ਦੇ ਮੁਖੀ ਬਣ ਚੁੱਕੇ ਸਨ। ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਐੱਸਐੱਸ ਜੈਨ ਸਭਾ ਨਵਾਂ ਸਹਿਰ ਦੇ ਪ੍ਰਧਾਨ ਜਵਾਹਰ ਲਾਲ ਜੈਨ, ਸਕੱਤਰ ਚੰਦਰ ਮੋਹਨ ਜੈਨ, ਖਜ਼ਾਨਚੀ ਸੁਰੇਂਦਰ ਜੈਨ ਅਤੇ ਡਿਸਪੈਂਸਰੀ ਦੇ ਚੇਅਰਮੈਨ ਲਲਿਤ ਜੈਨ ਨੇ ਉਨਾਂ੍ਹ ਦੇ ਕਾਰਜਕਾਲ ਦਾ ਲੇਖਾ -ਜੋਖਾ ਦਿੱਤਾ ਅਤੇ ਸਾਰੇ ਮੈਂਬਰਾਂ ਦਾ ਉਨ੍ਹਾਂ ਦੇ ਸਮੇਂ ਵਿਚ ਸਹਿਯੋਗ ਲਈ ਧੰਨਵਾਦ ਪ੍ਰਗਟ ਕਰਦਿਆਂ ਪੁਰਾਣੀ ਸਾਰੀ ਕੈਬਨਿਟ ਨੇ ਅਸਤੀਫਾ ਦੇ ਦਿੱਤਾ। ਇਸ ਮੌਕੇ ਕੇਕੇ ਜੈਨ, ਨੇਮ ਕੁਮਾਰ ਜੈਨ, ਸੰਜੀਵ ਜੈਨ, ਰਤਨ ਕੁਮਾਰ ਜੈਨ, ਮਨੀਸ਼ ਜੈਨ, ਅਚਲ ਜੈਨ, ਵਰਿੰਦਰ ਜੈਨ, ਅਸ਼ੋਕ ਜੈਨ, ਸੁਦਰਸ਼ਨ ਜੈਨ, ਜਵਾਹਰ ਲਾਲ ਜੈਨ, ਚੰਦਰ ਮੋਹਨ ਜੈਨ, ਨੀਟੀ ਜੈਨ, ਗਗਨ ਜੈਨ, ਦਰਸ਼ਨ ਜੈਨ, ਦਿਨੇਸ਼ ਜੈਨ, ਮਨੋਜ ਜੈਨ, ਵਰੁਣ ਜੈਨ, ਚੰਦਨ ਜੈਨ, ਚਾਹਤ ਜੈਨ ਆਦਿ ਜੈਨ ਸਮਾਜ ਦੇ ਹੋਰ ਮੈਂਬਰ ਵੀ ਹਾਜ਼ਰ ਸਨ।