ਅਮਰੀਕ ਕਟਾਰੀਆ, ਮੁਕੰਦਪੁਰ : ਪਿੰ੍ਸੀਪਲ ਤਰਜੀਵਨ ਸਿੰਘ ਗਰਚਾ ਦੀ ਅਗਵਾਈ ਹੇਠ ਰਾਜਾ ਸਾਹਿਬ ਸਕੂਲ ਿਝੰਗੜਾਂ ਦੇ ਵਿਦਿਆਰਥੀਆਂ ਨੇ ਨਸ਼ਾ ਵਿਰੋਧੀ ਜਾਗਰੂਕ ਮੈਰਾਥਨ ਰੈਲੀ ਵਿਚ ਭਾਗ ਲਿਆ। ਇਸ ਦੌਰਾਨ ਉਨਾਂ੍ਹ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ੇ ਸਿਰਫ ਸਾਡਾ ਵਰਤਮਾਨ ਹੀ ਨਹੀਂ, ਸਗੋਂ ਭਵਿੱਖ ਵੀ ਤਬਾਹ ਕਰ ਦਿੰਦੇ ਹਨ। ਇਸ ਲਈ ਇਸ ਮਾਰੂ ਬਿਮਾਰੀ ਨੂੰ ਜਿਨਾਂ੍ਹ ਆਪਣੇ ਤੋਂ ਦੂਰ ਰੱਖ ਸਕੀਏ ਉਨਾਂ੍ਹ ਵਧੀਆ ਹੈ, ਜਿਸ ਨਾਲ ਅਸੀਂ ਸਮਾਜ ਸਿਰਜ ਸਕਦੇ ਹਨ। ਉਪਰੰਤ ਮੈਨੇਜਰ ਕਮਲਜੀਤ ਸਿੰਘ ਗਰਚਾ ਨੇ ਦੱਸਿਆ ਕੀ ਨਸੇ ਸਾਨੂੰ ਕੁਝ ਸਮੇਂ ਦਾ ਆਨੰਦ ਤਾਂ ਦਿੰਦੇ ਹਨ। ਪਰ ਮਗਰੋਂ ਸਾਰੀ ਉਮਰ ਸਾਡੇ ਹੱਥ ਸਿਰਫ ਪਛਤਾਵਾ ਹੀ ਰਹਿ ਜਾਂਦਾ ਹੈ। ਬਾਅਦ ਵਿਚ ਡੀਪੀਈ ਅਰਵਿੰਦਰ ਬਸਰਾ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਡੈਰਿਕ ਸਕੂਲ ਤੋਂ ਨਸ਼ਾ ਮੁਕਤ ਜਾਗਰੂਕ ਮੈਰਾਥਨ ਰੈਲੀ ਸ਼ੁਰੂ ਕੀਤੀ ਗਈ। ਜਿਹੜੀ ਕਿ ਸ਼ਹੀਦ ਭਗਤ ਸਿੰਘ ਜੀ ਦੇ ਜੱਦੀ ਪਿੰਡ ਖਟਕੜ ਕਲਾਂ ਵਿਚ ਸਮਾਪਤ ਹੋਈ। ਪੂਰੀ ਰੈਲੀ ਦੌਰਾਨ ਵਿਦਿਆਰਥੀਆਂ ਨੇ ਲੋਕਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕੀਤਾ ਅਤੇ ਇਸ ਤੋਂ ਹੋਣ ਵਾਲੇ ਮਾਰੂ ਪ੍ਰਭਾਵਾਂ ਪ੍ਰਤੀ ਵੀ ਸੁਚੇਤ ਕੀਤਾ।