ਵਿਜੇ ਜਯੋਤੀ, ਨਵਾਂਸ਼ਹਿਰ : ਕਲਾਕਾਰ ਸੰਗੀਤ ਸਭਾ (ਰਜਿ:) ਨਵਾਂਸ਼ਹਿਰ ਵੱਲੋਂ ਮਹੀਨਾਵਾਰ ਲੜੀ ਤਹਿਤ ਜ਼ਿਲ੍ਹੇ ਦੇ ਸਰਕਾਰੀ ਐਲੀਮੈਂਟਰੀ ਸਕੂੁਲ ਚਰਾਣ ਵਿਖੇ ਬੱਚਿਆਂ ਨੂੰ ਕਾਪੀਆਂ ਅਤੇ ਹੋਰ ਸਟੇਸ਼ਨਰੀ ਵੰਡੀ ਗਈ। ਇਸ ਦੌਰਾਨ ਸਭਾ ਦੇ ਚੇਅਰਮੈਨ ਵੈਦ ਲਖਵਿੰਦਰ ਸੂਰਾਪੁਰੀ ਨੇ ਦੱਸਿਆ ਕਿ ਮੈਂਬਰਾਂ ਦੇ ਸਹਿਯੋਗ ਨਾਲ ਸਭਾ ਵੱਲੋਂ ਪਿਛਲੇ ਦੋ ਸਾਲਾਂ ਤੋਂ ਹਰ ਮਹੀਨੇ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ 'ਚ ਬੱਚਿਆਂ ਦੀ ਸਹਾਇਤਾ ਕੀਤੀ ਜਾਂਦੀ ਹੈ। ਇਸ ਸਹਾਇਤਾ ਲਈ ਸਮੂਹ ਪੰਚਾਇਤ ਮੈਂਬਰਾਂ ਵੱਲੋਂ ਦਾਨੀ ਸੱਜਣਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਵੀ ਕੀਤਾ ਗਿਆ।

ਇਸ ਮੌਕੇ ਸੁਖਵਿੰਦਰ ਕੌਰ ਸਰਪੰਚ, ਅਨਿਲ ਕੁਮਾਰ ਹੈੱਡ ਟੀਚਰ, ਕੁਲਵੰਤ ਸਿੰਘ, ਸੁਰਜੀਤ ਸਿੰਘ, ਪ੍ਰਧਾਨ ਹਰਦੇਵ ਚਾਹਲ, ਸ਼ਾਮ ਮਤਵਾਲਾ, ਬਲਵਿੰਦਰ ਭੰਗਲ, ਡਾ.ਬਾਲੀ, ਦਿਲਬਰਜੀਤ ਦਿਲਬਰ, ਸੁਰਿੰਦਰ ਝੱਲੀ, ਮਲਕੀਤ ਜੰਡੀ, ਐਡਵੋਕੇਟ ਜਸਪ੍ਰਰੀਤ ਬਾਜਵਾ, ਸਕੂਲ ਸਟਾਫ, ਪੰਚਾਇਤ ਮੈਂਬਰ ਤੋਂ ਇਲਾਵਾ ਪਿੰਡ ਦੇ ਹੋਰ ਪਤਵੰਤੇ ਵੀ ਹਾਜ਼ਰ ਸਨ।