ਪਵਨ ਕੁਮਾਰ, ਨੂਰਪੁਰ ਬੇਦੀ

ਇਲਾਕੇ ਦੇ ਪਿੰਡ ਟਿੱਬਾ ਟੱਪਰੀਆ ਦੇ ਸਰਪੰਚ ਚੌਧਰੀ ਪਵਨਜੀਤ ਭਾਟੀਆ ਦੀ ਹੋਣਹਾਰ ਪੁੱਤਰੀ ਨਤਾਸ਼ਾ ਦੇਵੀ ਨੇ ਸੀਬੀਐੱਸਈ 12ਵੀ ਦੇ ਨਤੀਜਿਆਂ ਵਿਚੋਂ ਆਰਟਸ ਗਰੁੱਪ ਵਿੱਚੋਂ 95.8 ਫ਼ੀਸਦੀ ਅਕ ਪ੍ਰਰਾਪਤ ਕੀਤੇ, ਉਕਤ ਸ਼ਬਦਾਂ ਦਾ ਪ੍ਰਗਟਾਵਾ ਗੁਰਮੀਤ ਗੋਗੀ ਟੇਡੇਵਲ੍ਹ ਹਲਕਾ ਇੰਚਾਰਜ ਲੋਕ ਇਨਸਾਫ਼ ਪਾਰਟੀ ਵੱਲੋਂ ਨਤਾਸ਼ਾ ਦੇਵੀ ਵਲੋਂ ਕੀਤੀ ਮਿਹਨਤ ਕਾਬਲੀਅਤ ਨਾਲ ਜਿੱਥੇ ਮਾਤਾ ਪਿਤਾ ਦਾ ਨਾਂ ਰੋਸ਼ਨ ਕੀਤਾ ਉਸ ਨਾਲ ਰੋਪੜ ਹਲਕੇ ਦਾ ਨਾਂ ਚਮਕਾਇਆ ਹੈ ,ਉਸ ਦੇ ਨਾਲ ਨਾਲ ਗੁੱਜਰ ਬਰਾਦਰੀ ਦਾ ਸਿਰ ਉੱਚਾ ਹੋਇਆ ੈਹੈ। ਇਸ ਮੌਕੇ ਨਤਾਸ਼ਾ ਦੇਵੀ ਦਾ ਮੂੰਹ ਮਿਠਾ ਕਰਵਾਉਂਦੇ ਹੋਏ ਉਸ ਦੇ ਮਾਤਾ ਪਿਤਾ ਸਮੇਤ ਇਲਾਕਾ ਵਸਿਆ ਨੂੰ ਵਧਾਈਆ ਦਿਤੀਆਂ ਤੇ ਕਿਹਾ ਕਿ ਧੀ ਨਤਾਸ਼ਾ ਨੇ ਅੱਗੇ ਜੋ ਬਣਨ ਦਾ ਟੀਚਾ ਮਿਥਿਆ ਹੈ, ਉਹ ਸਖ਼ਤ ਮਿਹਨਤ ਨਾਲ ਜ਼ਰੂਰ ਪੂਰਾ ਕਰੇਗੀ, ਉਸ ਦੇ ਚੰਗੇ ਰੌਸ਼ਨ ਭਵਿੱਖ ਦੀ ਕਾਮਨਾ ਕਰਦੇ ਹਾਂ। ਇਸ ਮੌਕੇ ਲੋਕ ਇਨਸਾਫ਼ ਪਾਰਟੀ ਦੇ ਰੋਪੜ ਦੇ ਹਲਕਾ ਇੰਚਾਰਜ ਗੁਰਮੀਤ ਗੋਗੀ ਟੇਢੇਵਾਲ, ਵਿਦਿਆਰਥਣ ਦੇ ਪਿਤਾ ਚੌਧਰੀ ਪਵਨਜੀਤ ਭਾਟੀਆ, ਓਮ ਪ੍ਰਕਾਸ਼ ਧਮਾਣਾ, ਮਦਨ ਲਾਲ, ਰਕੇਸ਼ ਨੂਰਪੁਰ ਖੁਰਦ, ਐਨਕੇ ਭੁਬਲਾ ਟਿੱਬਾ ਨੰਗਲ, ਮਿੰਟੂ, ਕਸ਼ਮੀਰੀ ਲਾਲ, ਦਾਰਾ ਸਿੰਘ, ਭਾਗ ਸਿੰਘ, ਰਜਿੰਦਰ ਕੁਮਾਰ, ਵਤਨ ਕੁਮਾਰ, ਬਖਸ਼ੀ ਰਾਮ, ਹਰਮੇਸ਼ ਚੰਦ, ਕਾਮਰੇਡ ਧਰਮਪਾਲ, ਹੇਮਰਾਜ ਆਦਿ ਮਜੂਦ ਸਨ।