ਪ੍ਦੀਪ ਭਨੋਟ, ਨਵਾਂਸ਼ਹਿਰ : ਜ਼ਿਲ੍ਹਾ ਬਾਰ ਕੌਂਸਲ ਨਵਾਂਸ਼ਹਿਰ ਵਲੋਂ 1 ਦਿਨਾਂ ਹੜਤਾਲ ਕਰਦੇ ਹੋਏ ਰੋਪੜ ਵਿਖੇ ਵਕੀਲਾਂ 'ਤੇ ਹਮਲਾ ਕਰਨ ਵਾਲੇ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਮੌਕੇ ਬਾਰ ਐਸੋਸੀਏਸ਼ਨ ਪ੍ਧਾਨ ਗੁਰਪਾਲ ਸਿੰਘ ਕਾਹਲੋਂ ਤੇ ਸਕੱਤਰ ਰਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਜ਼ਿਲ੍ਹਾ ਬਾਰ ਕੌਂਸਲ ਰੋਪੜ ਦੇ ਵਕੀਲ ਸਿਮਰਨਜੀਤ ਸਿੰਘ ਹੀਰਾ ਅਤੇ ਰਣਵੀਰ ਸਿੰਘ ਗਿੱਲ 'ਤੇ ਹਮਲਾ ਕਰਨ ਵਾਲੇ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਗਿ੍ਫ਼ਤਾਰ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਬਾਰ ਕੌਂਸਲ ਰੋਪੜ ਵਲੋਂ ਜਾਰੀ ਸੰਘਰਸ਼ 'ਚ ਉਨ੍ਹਾਂ ਦੀ ਕੌਂਸਲ ਵਲੋਂ ਪੂਰਨ ਤੌਰ 'ਤੇ ਸਮਰਥਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬੰਦ ਸਬੰਧੀ ਇਕ ਮਤਾ ਅਦਾਲਤ ਨੂੰ ਸੌਂਪ ਦਿੱਤਾ ਗਿਆ ਹੈ ਤੇ ਮੁਲਜ਼ਮਾਂ ਦੀ ਜਲਦ ਤੋਂ ਜਲਦ ਗਿ੍ਫ਼ਤਾਰੀ ਦੀ ਮੰਗ ਵੀ ਕੀਤੀ ਗਈ ਹੈ। ਇਸ ਮੌਕੇ ਅਜੀਤ ਸਿੰਘ ਸਿਆਣ, ਹਰਮੇਸ਼ ਸੁੰਮਨ, ਰਜਿੰਦਰ ਸਹਿਜਲ, ਪੀਕੇ ਸਰੋਆ, ਗੁਰਦਿਆਲ ਸਿੰਘ ਮਹੇ, ਵਿਜੈ ਕੁਮਾਰ, ਜਤਿੰਦਰ ਸਿੰਘ, ਸੰਜੀਵ ਕੁਮਾਰ, ਵਿਕਰਮ ਸ਼ਰਮਾ, ਵਿਸ਼ਾਲ ਸ਼ਰਮਾ, ਅਨਿਲ ਕਟਾਰੀਆ, ਐਸਐਸ ਬੰਗੜ, ਵੀਕੇ ਛਾਬੜਾ, ਵਰੁਣ, ਅਮਨਦੀਪ, ਆਰਸੀ ਸਰੀਨ, ਐਲਐਸ ਕਾਹਲੋਂ, ਗੁਰਚਰਨ ਸਿੰਘ ਸਮੇਤ ਬਾਰ ਕੌਂਸਲ ਦੇ ਵਕੀਲ ਵੀ ਹਾਜ਼ਰ ਸਨ।