ਪੱਤਰ ਪ੍ਰਰੇਰਕ, ਬਲਾਚੌਰ : ਕੋਰੋਨਾ ਕਰਫਿਊ ਦੇ ਚੱਲਦਿਆਂ ਜਿੱਥੇ ਲੋਕਾਂ ਨੂੰ ਆਪੋ-ਆਪਣੀ ਪਈ ਹੋਈ ਹੈ, ਉਥੇ ਹੀ ਚੋਰ ਵੀ ਪੂਰੀ ਤਰ੍ਹਾਂ ਨਾਲ ਸਰਗਰਮ ਹਨ। ਜਿਨ੍ਹਾਂ ਵੱਲੋਂ ਪਿੰਡ ਸਾਹਿਬਾ ਵਿਖੇ ਸ਼ਰਾਬ ਦੇ ਠੇਕੇ ਉਪਰ ਚੋਰੀ ਨੂੰ ਅੰਜ਼ਾਮ ਦਿੱਤਾ। ਪ੍ਰਰਾਪਤ ਜਾਣਕਾਰੀ ਅਨੁਸਾਰ ਕੁਲਦੀਪ ਸਿੰਘ ਉਰਫ ਦੀਪੂ ਪੁੱਤਰ ਸੋਮਨਾਥ ਵਾਸੀ ਪਿੰਡ ਕਰੀਮਪੁਰ ਧਿਆਨੀ ਨੇ ਥਾਣਾ ਬਲਾਚੌਰ 'ਚ ਦੱਸਿਆ ਕਿ ਉਹ ਪਿੰਡ ਸਾਹਿਬਾ ਵਿਖੇ ਸ਼ਰਾਬ ਦੇ ਠੇਕੇ ਉਪਰ ਕਰਿੰਦੇ ਵਜੋਂ ਕੰਮ ਕਰਦਾ ਹੈ। ਬੀਤੀ ਰਾਤ ਨਾ-ਮਾਲੂਮ ਚੋਰਾਂ ਵੱਲੋਂ ਉਕਤ ਸ਼ਰਾਬ ਦੇ ਠੇਕੇ ਉਪਰ ਚੋਰੀ ਕਰ ਲਈ। ਥਾਣਾ ਬਲਾਚੌਰ ਦੇ ਏਐੱਸਆਈ ਕੇਵਲ ਕਿ੍ਸ਼ਨ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।