ਅਮਨਦੀਪ ਬੂਥਗੜ੍ਹ,ਪੋਜੇਵਾਲ ਸਰਾਂ ; ਨਿਊ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਸੜੋਆ ਵਿਖੇ ਸਕੂਲ ਦੇ ਡਾਇਰੈਕਟਰ ਸੰਜੇ ਮਲਹੋਤਰਾ ਅਤੇ ਪਿੰ੍ਸੀਪਲ ਪ੍ਰਦੀਪ ਕੌਰ ਦੀ ਅਗਵਾਈ ਹੇਠ ਫਲੈਗ ਡੇਅ 'ਤੇ ਬੱਚਿਆਂ ਦੀ ਮੈਰਾਬਨ ਦੌੜ ਕਰਵਾਈ ਗਈ। ਜਿਸ 'ਚ ਸਕੂਲ ਦੇ ਗਿਆਰਵੀਂ ਅਤੇ ਬਾਰਵੀਂ ਜਮਾਤ ਦੇ 115 ਵਿਦਿਆਰਥੀਆਂ ਨੇ ਭਾਗ ਲਿਆ। ਇਸ ਦੌੜ ਨੂੰ ਡਾਇਰੈਕਟਰ ਅਤੇ ਪਿ੍ਰੰਸੀਪਲ ਨੇ ਝੰਡਾ ਲਹਿਰਾਕੇ ਬੱਚਿਆਂ ਨੂੰ ਰਵਾਨਾ ਕੀਤਾ। ਆਪਣੇ ਸੰਬੋਧਨ ਵਿਚ ਡਾਇਰੈਕਟਰ ਸੰਜੇ ਮਲਹੋਤਰਾ ਨੇ ਕਿਹਾ ਕਿ ਬੱਚਿਆਂ ਨੂੰ ਸਿੱਖਿਆ ਦੇ ਨਾਲ ਨਾਲ ਖੇਡਾਂ 'ਚ ਵੀ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿ ਕਿ ਖੇਡਾਂ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ। ਵਿਦਿਆਰਥੀ ਦੌੜ ਦੌਰਾਨ ਪਿੰਡ ਆਲੋਵਾਲ, ਦਿਆਲਾਂ, ਸੜੋਆ ਆਦਿ ਤੋਂ ਹੁੰਦੇ ਹੋਏ ਵਾਪਸ ਸਕੂਲ ਪਹੁੰਚੇ।

ਇਸ ਮੈਰਾਬਨ ਦੌੜ 'ਚ ਗਿਆਰਵੀਂ ਦੀ ਜਸਕਰਨ ਕੌਰ ਅਤੇ ਰਿਪਨ ਨੇ ਪਹਿਲਾ, ਗਿਆਰਵੀਂ ਦੀ ਮਨਪ੍ਰਰੀਤ ਕੌਰ ਅਤੇ ਗੁਰਪ੍ਰਰੀਤ ਸਿੰਘ ਨੇ ਦੂਜਾ ਸਥਾਨ ਅਤੇ ਗਿਆਰਵੀਂ ਦੀ ਰਮਨਪ੍ਰਰੀਤ ਕੌਰ ਅਤੇ ਬਾਰਵੀਂ ਦੇ ਤਰਜਿੰਦਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਸਕੂਲ ਦੇ ਅਧਿਆਪਕ ਪਵਨ ਕੁਮਾਰ ਪੀਟੀ, ਜੋਗਿੰਦਰਪਾਲ, ਮੋਨਿਕਾ ਰਾਣੀ, ਆਸ਼ਾ ਰਾਣੀ ਨੇ ਇਨ੍ਹਾਂ ਖੇਡਾਂ ਵਿਚ ਆਪਣਾ ਵਿਸ਼ੇਸ ਯੋਗਦਾਨ ਪਾਇਆ।