ਵਿਜੇ ਜਯੋਤੀ,ਨਵਾਂਸ਼ਹਿਰ : ਅੰਤਰ ਜ਼ੋਨਲ ਟੂਰਨਾਮੈਂਟ ਵਿਚ ਜੇਐੱਸਐੱਫਐੱਚ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਦੀ ਫੁੱਟਬਾਲ ਵਿਚ ਝੰਡੀ ਰਹੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿ੍ਰੰਸੀਪਲ ਦਲਜੀਤ ਸਿੰਘ ਬੋਲਾ ਨੇ ਦੱਸਿਆ ਕਿ ਫੁੱਟਬਾਲ ਅੰਡਰ-17 ਵਿਚ ਖ਼ਾਲਸਾ ਸਕੂਲ ਨੇ ਸਸਸਸ ਮੁਕੰਦਪੁਰ ਨੂੰ ਹਰਾ ਕੇ ਜ਼ਿਲ੍ਹੇ 'ਚੋਂ ਪਹਿਲਾ ਸਥਾਨ, ਅੰਡਰ-14 ਫੁੱਟਬਾਲ ਲੜਕੇ ਖ਼ਾਲਸਾ ਸਕੂਲ ਨੇ ਖ਼ਾਲਸਾ ਸਕੂਲ ਬੰਗਾ ਨੂੰ 2-0 ਗੋਲਾ ਨਾਲ ਹਰਾ ਕੇ ਜ਼ਿਲ੍ਹੇ 'ਚੋਂ ਪਹਿਲਾ ਸਥਾਨ, ਅੰਡਰ-19 ਫੁੱਟਬਾਲ ਲੜਕੇ ਜ਼ਿਲ੍ਹੇ 'ਚੋਂ ਦੂਸਰਾ ਸਥਾਨ ਅਤੇ ਫਾਈਨਲ ਮੈਚ ਦਾ ਮੁਕਾਬਲਾ ਪੈਨਲਟੀ ਸ਼ੂਟ ਰਾਹੀਂ ਹੋਇਆ। ਇਸੇ ਤਰ੍ਹਾਂ ਸ਼ਤੰਰਜ ਅੰਡਰ-19 ਲੜਕੀਆਂ 'ਚ ਵੀ ਖ਼ਾਲਸਾ ਸਕੂਲ ਨੇ ਪਹਿਲਾ ਸਥਾਨ, ਹੈਂਡਬਾਲ ਅੰਡਰ-19 ਲੜਕੇ ਵੀ ਜ਼ਿਲ੍ਹੇ 'ਚੋਂ ਦੂਸਰਾ ਸਥਾਨ, ਹੈਂਡਬਾਲ ਅੰਡਰ-14 ਲੜਕੇ ਵੀ ਜ਼ਿਲ੍ਹੇ 'ਚੋਂ ਦੂਸਰਾ ਸਥਾਨ ਹਾਸਲ ਕੀਤਾ। ਸਮੂਹ ਪ੍ਰੰਬਧਕ ਕਮੇਟੀ ਨੇ ਇਨ੍ਹਾਂ ਜਿੱਤਾਂ ਦਾ ਸਿਹਰਾ ਪੂਰੇ ਸਟਾਫ਼ ਨੂੰ ਦਿੰਦੇ ਹੋਏ ਕਿਹਾ ਇਹੋ ਜਿਹੇ ਸਾਰਥਕ ਨਤੀਜੇ ਮਿਹਨਤ ਸਦਕਾ ਹੀ ਪਾਏ ਜਾਂਦੇ ਹਨ। ਪਿ੍ਰੰਸੀਪਲ ਨੇ ਸਮੂਹ ਸਟਾਫ ਨੂੰ ਅੱਗੇ ਤੋਂ ਹੋਰ ਜ਼ਿਆਦਾ ਮਿਹਨਤ ਕਰਨ ਦੀ ਪ੍ਰਰੇਰਨਾ ਦਿੱਤੀ। ਇਸ ਮੌਕੇ ਪਿ੍ਰਤਪਾਲ ਕੌਰ ਸ਼ੇਖੋਂ, ਮੈਨੇਜਰ ਇਕਬਾਲ ਸਿੰਘ, ਭੁਪਿੰਦਰ ਪਾਲ ਸਿੰਘ, ਮਨਜੀਤ ਸਿੰਘ, ਪ੍ਰਰੇਮ ਸਿੰਘ ਚੇੜਾ, ਰਜਨੀਸ਼ ਕੁਮਾਰ, ਇੰਦਰਜੀਤ ਮਾਹੀ, ਹਰਪ੍ਰਰੀਤ ਸਿੰਘ, ਹਰਜੀਤ ਸਿੰਘ, ਮਨਿੰਦਰ ਸਿੰਘ, ਗੁਰਦੀਪ ਕੌਰ ਭੱੁਲਰ, ਨਵਨੀਤ ਕੌਰ, ਨੀਲਮ, ਨੀਰਜ, ਪੂਜਾ, ਰੀਤੂ, ਪੂਜਾ ਤੋਂ ਇਲਾਵਾ ਵਿਦਿਆਰਥੀ ਵੀ ਹਾਜ਼ਰ ਸਨ।