ਹਰਮਿੰਦਰ ਸਿੰਘ ਪਿੰਟੂ, ਨਵਾਂਸ਼ਹਿਰ : 75ਵੇਂ ਆਜ਼ਾਦੀ ਦਿਹਾੜੇ 'ਤੇ ਪੰਜਾਬ ਰੋਡਵੇਜ਼ ਨਵਾਂਸ਼ਹਿਰ ਡਿਪੂ ਵਿਖੇ ਇੰਸਪੈਕਟਰ ਮਨਵਿੰਦਰ ਸਿੰਘ ਦਾ ਮਹਿਕਮੇ ਵਿਚ ਸਾਲ 2021-22 ਵਿਚ ਵਧੀਆ ਸੇਵਾਵਾਂ ਬਦਲੇ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਇਸ ਦੌਰਾਨ ਜਰਨਲ ਮੈਨੇਜਰ ਜਸਬੀਰ ਸਿੰਘ ਕੋਟਲਾ ਤੇ ਸਟੇਸ਼ਨ ਸੁਪਰਵਾਈਜ਼ਰ ਗੁਰਨਾਮ ਸਿੰਘ ਨੇ ਸਾਂਝੇ ਤੌਰ 'ਤੇ ਆਖਿਆ ਕਿ ਇੰਸਪੈਕਟਰ ਮਨਵਿੰਦਰ ਸਿੰਘ ਬਹੁਤ ਹੀ ਮਿਹਨਤੀ ਤੇ ਇਮਾਨਦਾਰ ਅਫ਼ਸਰ ਹਨ।ਉਪਰੰਤ ਇੰਸਪੈਕਟਰ ਮਨਵਿੰਦਰ ਸਿੰਘ ਨੇ ਵੀ ਮਹਿਕਮੇ ਵੱਲੋਂ ਮਿਲੇ ਇਸ ਸਨਮਾਨ ਲਈ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰਤੇਜ ਸਿੰਘ ਸਹਾਇਕ ਮੈਡੀਕਲ ਇੰਜੀਨੀਅਰ, ਮਨਜੀਤ ਸਿੰਘ ਸਹਾਇਕ ਮੈਡੀਕਲ ਇੰਜੀਨੀਅਰ, ਮਨਜੀਤ ਸਿੰਘ ਸੁਪਰਡੈਂਟ, ਸਤਪਾਲ ਸੀਨੀਅਰ ਸਹਾਇਕ ਆਦਿ ਵੀ ਹਾਜ਼ਰ ਸਨ।