ਬਲਜੀਤ ਰਤਨ,ਨਵਾਂਸ਼ਹਿਰ : ਸਿੱਖਿਆ ਵਿਭਾਗ ਵੱਲੋਂ ਸਮੱਗਰਾ ਸਿੱਖਿਆ ਅਧੀਨ 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਲਈ ਜ਼ਿਲ੍ਹਾ ਪੱਧਰੀ ਕਲਾ ਉਤਸਵ ਮੁਕਾਬਲੇ ਡਾ: ਆਸਾ ਨੰਦ ਆਰੀਆ ਸੀਨੀਅਰ ਸਕੈਡੰਰੀ ਸਕੂਲ ਨਵਾਂਸ਼ਹਿਰ ਵਿਖੇ ਕਰਵਾਏ ਗਏ।

ਇਨ੍ਹਾਂ ਮੁਕਾਬਲਿਆਂ ਵਿਚ ਜੇਤੂ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਸਿ) ਹਰਚਰਨ ਸਿੰਘ ਵੱਲੋਂ ਕੀਤੀ ਗਈ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਨਾਲ ਵਿਦਿਆਰਥੀਆਂ ਦੇ ਅੰਦਰ ਛੁਪੀ ਪ੍ਰਤਿਭਾ ਬਾਹਰ ਆਉਂਦੀ ਹੈ। ਇਨ੍ਹਾਂ ਮੁਕਾਬਲਿਆਂ ਨੂੰ ਸਫਲ ਬਣਾਉਣ 'ਚ ਨਰਿੰਦਰ ਕੁਮਾਰ ਵਰਮਾ ਉਪ ਜਿਲਾ ਸਿੱਖਿਆ ਅਫ਼ਸਰ (ਸੈਸਿ), ਅਮਰੀਕ ਸਿੰਘ ਪਿ੍ਰੰਸੀਪਲ ਸਸਸਸ ਮੰਢਾਲੀ, ਅਚਲਾ ਭੱਲਾ ਡਾਇਰੈਕਟਰ ਡਾ: ਆਸਾ ਨੰਦ ਸਕੂਲ, ਸਤਨਾਮ ਸਿੰਘ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ, ਵਿਨੇ ਕੁਮਾਰ ਮੈਂਬਰ ਜ਼ਿਲ੍ਹਾ ਸਿੱਖਿਆ ਸੁਧਾਰ ਟੀਮ, ਹਰਮਿੰਦਰ ਸਿੰਘ ਉੱਪਲ ਸਾਹਲੋਂ, ਨਿਰਮਲ ਸਿੰਘ ਮੈਂਬਰ ਜ਼ਿਲ੍ਹਾ ਸਿੱਖਿਆ ਸੁਧਾਰ ਟੀਮ, ਰਜਨੀ ਸ਼ਰਮਾ ਕਰੀਹਾ, ਸੁਭਾਸ਼ ਚੰਦ ਗੋਬਿੰਦਪੁਰ, ਗਗਨਦੀਪ ਕੌਰ, ਦੇਸ ਰਾਜ ਨੌਰਦ, ਹਰਮੇਸ਼ ਲਾਲ, ਅਮਰਜੀਤ ਸਿੰਘ ਆਦਿ ਦਾ ਵਿਸ਼ੇਸ ਯੋਗਦਾਨ ਰਿਹਾ।

---------

ਵੱਖ-ਵੱਖ ਮੁਕਾਬਲਿਆਂ ਦੇ ਜੇਤੂ

ਸੋਲੋ ਮਿਊਜ਼ਿਕ ਵੋਕਲ 'ਚ ਗੌਰਵ ਭਾਟੀਆ ਸਸਸਸ ਮਹਿੰਦੀਪੁਰ ਨੇ ਪਹਿਲਾ, ਨਿਧੀ ਸਹਸ ਗਹੂੰਣ ਨੇ ਦੂਸਰਾ, ਨਤਾਸ਼ਾ ਸਸਸਸ ਨਵਾਂਸ਼ਹਿਰ ਨੇ ਤੀਸਰਾ, ਸੋਲੋ ਪੇਟਿੰਗ ਮੁਕਾਬਲੇ 'ਚ ਗੁਡੂ ਕੁਮਾਰ ਸਸਸਸ ਨਵਾਂਸ਼ਹਿਰ ਨੇ ਪਹਿਲਾ, ਪ੍ਰਰੀਤ ਚੋਟ ਸਸਸਸ ਰਾਹੋਂ (ਮ) ਨੇ ਦੂਸਰਾ, ਪਰਮਿੰਦਰ ਸਿੰਘ ਸਸਸਸ ਕਰਨਾਣਾ ਨੇ ਤੀਸਰਾ, ਸੋਲੋ ਮਿਊਜ਼ਿਕ ਇੰਸਟਰੂਮੈਟਲ ਮੁਕਾਬਲੇ 'ਚ ਅਭਿਸ਼ੇਕ ਸਸਸਸ ਮੰਢਾਲੀ ਨੇ ਪਹਿਲਾ, ਸਰਬਜੀਤ ਸਿੰਘ ਸਸਸਸ ਕਰਨਾਣਾ ਨੇ ਦੂਸਰਾ, ਲਵਪ੍ਰਰੀਤ ਜੱਖੂ ਸਸਸਸ ਖੋਥੜਾ ਨੇ ਤੀਸਰਾ, ਸੋਲੋ ਡਾਂਾਸ ਮੁਕਾਬਲੇ 'ਚ ਸੋਨੀਆ ਬਾਬਾ ਗੋਲਾ ਕੰ ਸਸਸਸ ਬੰਗਾ ਨੇ ਪਹਿਲਾ, ਮੋਨਿਕਾ ਸਸਸਸ ਸੰਧਵਾਂ ਦੁਸਰੇ ਤੇ ਯੁਵਰਾਜ ਸਸਸਸ ਰਾਹੋਂ (ਮ) ਨੇ ਤੀਸਰਾ ਸਥਾਨ ਹਾਸਲ ਕੀਤਾ।