ਨਰਿੰਦਰ ਮਾਹੀ,ਬੰਗਾ : ਪੰਜਾਬੀ ਆਪਣੇ ਮਾਪਿਆਂ ਦੇ ਮਾਣ-ਸਤਿਕਾਰ 'ਚ ਲੋਕ ਭਲਾਈ ਦੇ ਅਨੇਕਾਂ ਕੰਮ ਕਰਦੇ ਹਨ ਅਤੇ ਮਾਪਿਆਂ ਵੱਲੋਂ ਮਿਲੀ ਸਮਾਜ ਸੇਵਾ ਦੀ ਪ੍ਰਰੇਰਨਾ ਨਾਲ ਆਪਣੇ ਪਿੰਡ ਵਾਸੀਆਂ ਲਈ ਲੋਕ ਭਲਾਈ ਸਮਾਜ ਸੇਵਕ ਕੰਮ ਕਰਨ ਲਈ ਵੱਧ-ਚੜ੍ਹ ਕੇ ਯੋਗਦਾਨ ਪਾਉਂਦੇ ਹਨ।

ਇਸ ਦੀ ਨਿਵੇਕਲੀ ਮਿਸਾਲ ਹਨ ਪਿੰਡ ਤਲਵੰਡੀ ਜੱਟਾਂ ਦੇ ਵਾਸੀ ਅਮਰਜੀਤ ਸਿੰਘ ਸਿੱਧੂ ਤੇ ਉਨ੍ਹਾਂ ਦੀ ਪਤਨੀ ਬਲਬੀਰ ਕੌਰ ਸਿੱਧੂ ਨੇ ਆਪਣੇ ਮਾਪਿਆਂ ਪਿਤਾ ਸਵ: ਪਾਖਰ ਸਿੰਘ ਸਿੱਧੂ ਅਤੇ ਮਾਤਾ ਸਵ: ਬੀਬੀ ਗਿਆਨ ਕੌਰ ਦੀ ਨਿੱਘੀ ਅਤੇ ਮਿੱਠੀ ਯਾਦ ਵਿਚ ਆਪਣੇ ਜੱਦੀ ਪਿੰਡ ਤਲਵੰਡੀ ਜੱਟਾਂ (ਨੇੜੇ ਬਹਿਰਾਮ) ਦੇ ਲੋੜਵੰਦਾਂ ਦੇ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਇਕ ਬੈਡ ਫਰੀ ਕਰਵਾਇਆ ਹੈ। ਉਨ੍ਹਾਂ ਨੇ ਆਪਣੇ ਸਹਿਯੋਗੀ ਹਰਨਿੰਦਰ ਸਿੰਘ ਗਿੱਲ ਯੂਐੱਸਏ ਨਾਲ ਟਰੱਸਟ ਦਫਤਰ ਢਾਹਾਂ ਕਲੇਰਾਂ ਵਿਖੇ ਆ ਕੇ ਫਰੀ ਬੈਡ ਸੇਵਾ ਆਰੰਭ ਕਰਵਾਉਣ ਲਈ ਦੋ ਲੱਖ ਰੁਪਏ ਦਾ ਚੈੱਕ ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ ਅਤੇ ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਨੂੰ ਭੇਟ ਕੀਤਾ। ਅੰਤ ਵਿਚ ਹਸਪਤਾਲ ਪ੍ਰਬੰਧਕ ਟਰੱਸਟ ਵੱਲੋਂ ਅਮਰਜੀਤ ਸਿੰਘ ਸਿੱਧੂ ਨੂੰ ਸਨਮਾਨ ਚਿੰਨ੍ਹ ਅਤੇ ਸਿਰੋਪਾਓ ਦੇ ਕੇ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਤੋਂ ਇਲਾਵਾ ਟਰੱਸਟ ਦਫ਼ਤਰ ਦਾ ਸਟਾਫ਼ ਵੀ ਹਾਜ਼ਰ ਸੀ।