ਤਾਰੀ ਲੋਧੀਪੁਰੀਆ, ਅੌੜ : ਪੁਲਿਸ ਥਾਣਾ ਅੌੜ ਵਿਖੇ ਇਕ ਨਸ਼ਾ ਤਸਕਰ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਏਐੱਸਆਈ ਨਿਰਮਲ ਸਿੰਘ ਸਮੇਤ ਪੁਲਿਸ ਪਾਰਟੀ ਸ਼ੱਕੀ ਅਨਸਰਾਂ ਦੀ ਚੈਕਿੰਗ ਸਬੰਧੀ ਗਸ਼ਤ ਦੌਰਾਨ ਥਾਣਾ ਅੌੜ ਤੋਂ ਪਿੰਡ ਮਾਹਲ ਖੁਰਦ ਹੁੰਦੇ ਹੋਏ ਪਿੰਡ ਗੜ੍ਹਪਧਾਣਾ ਦੇ ਬੱਸ ਅੱਡੇ ਪਹੁੰਚੇ ਸਨ। ਇਸ ਦੌਰਾਨ ਮੁਖ਼ਬਰ ਖਾਸ ਨੇ ਸੂਚਨਾ ਦਿੱਤੀ ਕਿ ਜੁਝਾਰ ਸਿੰਘ ਜਾਰਾ ਪੁੱਤਰ ਹਰਪਾਲ ਸਿੰਘ ਵਾਸੀ ਪਿੰਡ ਗੜ੍ਹਪਧਾਣਾ ਆਪਣੇ ਨਵੇਂ ਬਣ ਰਹੇ ਘਰ 'ਚ ਸ਼ਰਾਬ ਵੇਚ ਰਿਹਾ ਹੈ। ਸੂਚਨਾ ਭਰੋਸੇਯੋਗ ਹੋਣ 'ਤੇ ਏਐੱਸਆਈ ਨਿਰਮਲ ਸਿੰਘ ਨੇ ਹੋਮ ਗਾਰਡ ਲਖਵਿੰਦਰ ਸਿੰਘ ਦੇ ਹੱਥੀਂ ਇਕ ਰੁੱਕਾ ਲਿਖ ਕੇ ਥਾਣੇ ਭੇਜਿਆ। ਜਿਸ ਅਨੁਸਾਰ ਉਕਤ ਸ਼ਰਾਬ ਤਸਕਰ ਖਿਲਾਫ਼ ਮਾਮਲਾ ਦਰਜ ਕੀਤਾ ਗਿਆ। ਪੁਲਿਸ ਪਾਰਟੀ ਨੇ ਮੁਖ਼ਬਰ ਵੱਲੋਂ ਦੱਸੇ ਗਏ ਟਿਕਾਣੇ 'ਤੇ ਛਾਪੇਮਾਰੀ ਕੀਤੀ ਅਤੇ ਮੁਲਜ਼ਮ ਨੂੰ ਕਾਬੂ ਕਰ ਕੇ ਉਸ ਕੋਲੋਂ ਭਾਰੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ।