ਪ੍ਰਸ਼ੋਤਮ ਬੈਂਸ,ਨਵਾਂਸ਼ਹਿਰ : ਜ਼ਿਲ੍ਹਾ ਰੁਜ਼ਗਾਰ ਪ੍ਰਰਾਪਤੀ ਮੁਹਿੰਮ ਦੀ ਮੀਟਿੰਗ ਬੰਗਾ ਰੋਡ ਸਥਿਤ ਸ਼ਹੀਦ ਮਾਸਟਰ ਮਲਕੀਤ ਚੰਦ ਮੇਹਲੀ ਭਵਨ ਨਵਾਂਸ਼ਹਿਰ ਵਿਖੇ ਸਾਥੀ ਨਿੰਦਰ ਮਾਈਦਿੱਤਾ ਦੀ ਪ੍ਰਧਾਨਗੀ ਹੇਠ ਹੋਈ।

ਮੀਟਿੰਗ 'ਚ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾਈ ਆਗੂ ਕਾਮਰੇਡ ਚਰਨਜੀਤ ਛਾਂਗਾ ਰਾਏ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਾਮਰੇਡ ਰਾਏ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਇਕ ਵਿਚਾਰਧਾਰਾ ਸੀ, ਹੈ ਅਤੇ ਹਮੇਸ਼ਾ ਰਹੇਗੀ। ਆਪਣੀ ਵਿਚਾਰਧਾਰਾ ਕਰਕੇ ਹੀ ਉਹ ਪਰਮਗੁਣੀ ਦਾ ਦਰਜਾ ਰੱਖਦੇ ਹਨ।

ਉਨ੍ਹਾਂ ਕਿਹਾ ਕਿ ਜੇਕਰ ਕਿਰਤ ਦੇ ਸਿਧਾਂਤ ਤੋਂ ਬਿਨਾਂ ਨੌਜਵਾਨ ਆਪਣੀ ਸ਼ਕਤੀ ਦਾ ਇਸਤੇਮਾਲ ਨਹੀਂ ਕਰਦੇ ਤਾਂ ਦੇਸ਼ ਦਾ ਵਿਕਾਸ ਨਹੀਂ ਹੋ ਸਕਦਾ। ਮਨੁੱਖੀ ਕਿਰਤ ਨਾਲ ਇਹ ਸਮਾਜ ਅਜੋਕੇ ਸਮੇਂ 'ਚ ਕੰਪਿਊਟਰ ਯੁੱਗ ਤੱਕ ਪਹੁੰਚ ਗਿਆ ਹੈ। ਮੀਟਿੰਗ ਦੇ ਅੰਤ 'ਚ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਉਣ ਲਈ ਨੌਜਵਾਨਾਂ ਨੂੰ 28 ਸਤੰਬਰ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਪਹੁੰਚਣ ਦਾ ਸੱਦਾ ਦਿੱਤਾ। ਜਿਸ ਲਈ ਇਕ ਕਮੇਟੀ ਦਾ ਗਠਨ ਕੀਤਾ ਗਿਆ। ਇਸ ਮੌਕੇ ਪਰਮਿੰਦਰ ਮੇਨਕਾ ਕਨਵੀਨਰ, ਦੇਸ ਰਾਜ ਬੀਕਾ ਅਤੇ ਨਿੰਦਰ ਮਾਈਦਿੱਤਾ ਨੂੰ ਕੋ ਕਨਵੀਨਰ ਚੁਣਿਆ ਗਿਆ। ਇਸ ਮੌਕੇ ਕਾਮਰੇਡ ਮੁਕੰਦਪੁਰ ਲਾਲ, ਰਾਜ ਕੁਮਾਰ ਸੋਢੀ, ਜਸਵਿੰਦਰ ਭੰਗਲ, ਦਲਵਿੰਦਰ ਬੀਕਾ, ਡਾ: ਜੋਗਿੰਦਰ, ਮਨੋਹਰ ਲਾਲ ਸੌਂਧੀ, ਸਤਪਾਲ ਸਲੋਹ, ਬਲਜਿੰਦਰ ਸਵਾਜਪੁਰ, ਗੁਰਮੇਲ ਚੰਦ ਆਦਿ ਵੀ ਹਾਜ਼ਰ ਸਨ।