ਜਗਤਾਰ ਮਹਿੰਦੀਪੁਰੀਆ, ਬਲਾਚੌਰ : ਗਰੀਬ ਪਰਿਵਾਰਾ ਦੀਆਂ ਲੜਕੀਆਂ ਦੇ ਵਿਆਹ ਲਈ ਸਗਨ ਸਕੀਮ ਦੀ ਰਾਸ਼ੀ ਵਧਾ ਕੇ ਦੇਣ ਦਾ ਵਾਅਦਾ ਕਰਕੇ ਹੋਂਦ 'ਚ ਆਈ ਕੈਂਪਟਨ ਸਰਕਾਰ ਦੇ ਕਾਰਜਕਾਲ ਦੌਰਾਨ ਬਹੁਤੇ ਪਰਿਵਾਰ ਸ਼ਗਨ ਸਕੀਮ ਦੀ ਰਾਸ਼ੀ ਪ੍ਰਰਾਪਤ ਕਰਨ ਲਈ ਦਫਤਰਾ ਦੇ ਚੱਕਰ ਲਾ-ਲਾ ਕੇ ਕਿਰਾਏ ਭਾੜੇ 'ਚ ਹੀ ਆਪਣੀਆਂ ਜੇਬਾਂ ਹੋਲੀਆਂ ਕਰਾ ਕੇ ਥੱਕ ਚੁੱਕੇ ਹਨ ਮਗਰ ਇਸ ਦੇ ਬਾਵਜੂਦ ਵੀ ਉਨ੍ਹਾਂ ਨੂੰ ਸ਼ਗਨ ਸਕੀਮ ਦੀ ਰਾਂਸ਼ੀ ਪ੍ਰਰਾਪਤ ਨਹੀ ਹੋਈ । ਲੋਕ ਅਕਾਲੀ ਭਾਜਪਾ ਸਰਕਾਰ ਵਲੋਂ ਭਾਵੇਂ ਘੱਟ ਪਰ ਸਮੇਂ ਸਿਰ ਦਿੱਤੀਆਂ ਸਹੂਲਤਾਂ ਨੂੰ ਯਾਦ ਕਰ ਰਹੇ ਹਨ। ਬਲਾਕ ਸੜੋਆ ਅਧੀਨ ਪੈਂਦੇ ਪਿੰਡ ਖਰੌੜ ਦੇ ਅਨੁਸੂਚਿਤ ਜਾਤੀ ਨਾਲ ਸਬੰਧਤ ਕਿ੍ਸ਼ਨ ਲਾਲ ਪੁੱਤਰ ਦਾਸ ਨੇ ਪੱਤਰਕਾਰ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਉਸ ਵਲੋਂ ਆਪਣੀ ਲੜਕੀ ਦਾ ਵਿਆਹ ਕਰਨ ਲਈ ਕੈਪਟਨ ਸਰਕਾਰ ਵਲੋਂ ਐਲਾਨੀ ਸਗਨ ਸਕੀਮ ਦੀ ਸਹਾਇਤਾ ਪ੍ਰਰਾਪਤ ਕਰਨ ਲਈ ਸੇਵਾ ਕੇਂਦਰ ਬਲਾਚੌਰ 'ਚ ਐਪਲੀਕੇਸ਼ਨ ਨੰਬਰ 934188 ਮਿਤੀ 11/12/2018 ਨੂੰ ਫਾਈਲ ਜਮ੍ਹਾਂ ਕਰਾਈ ਸੀ ਮਗਰ ਵਿਆਹ ਸਮੇਂ ਉਸ ਨੂੰ ਸਰਕਾਰ ਵਲੋਂ ਕੋਈ ਮਦਦ ਨਾ ਮਿਲੀ ਤਾਂ ਉਸ ਵਲੋਂ ਉਧਾਰ ਅਤੇ ਕਰਜ਼ਾ ਚੁੱਕ ਕੇ ਆਪਣੀ ਲੜਕੀ ਦਾ ਵਿਆਹ ਤਾਂ ਕਰ ਦਿੱਤਾ ਕਿ ਜਦ ਸ਼ਗਨ ਸਕੀਮ ਦੀ ਰਾਸ਼ੀ ਮਿਲੇਗੀ ਨਾਲ ਲੋਕਾ ਦਾ ਪੈਸਾ ਚੁੱਕਦਾ ਕਰ ਦੇਵੇਗਾ । ਉਹ ਦਫਤਰਾਂ 'ਚ ਸਗਨ ਸਕੀਮ ਦੀ ਰਾਸੀ ਪ੍ਰਰਾਪਤ ਕਰਨ ਲਈ ਕਦੇ ਬਲਾਚੌਰ ਅਤੇ ਕਦੇ ਨਵਾਂਸ਼ਹਿਰ ਦੇ ਗੇੜੇ ਮਾਰਦਾ ਰਿਹਾ ਅਤੇ ਆਪਣੇ ਪਾਸੋਂ ਕਿਰਾਇਆ ਭਾੜਾ ਖਰਚ ਕਰਦਾ ਰਿਹਾ। ਮਗਰ ਹੁਣ ਉਸ ਦੀ ਹੈਰਾਨਗੀ ਦੀ ਉਦੋਂ ਕੋਈ ਹੱਦ ਨਾ ਰਹੀ ਜਦ ਉਸ ਨੂੰ ਸੇਵਾ ਕੇਂਦਰ ਬਲਾਚੌਰ ਵਲੋਂ ਆਖਿਆ ਕਿ ਤੁਹਾਡੀ ਫਾਈਲ ਨਵਾਂਸ਼ਹਿਰ ਗਈ ਹੈ ਅਤੇ ਨਵਾਂਸ਼ਹਿਰ ਵਾਲੇ ਆਖਦੇ ਹਨ ਕਿ ਤੁਹਾਡੀ ਫਾਈਲ ਸਮਾਜ ਭਲਾਈ ਦਫਤਰ ਗਈ ਹੈ ਅਤੇ ਸਮਾਜ ਭਲਾਈ ਦਫਤਰ ਵਾਲੇ ਆਖਦੇ ਹਨ ਕਿ ਤੁਹਾਡੀ ਫਾਇਲ ਉਨ੍ਹਾਂ ਤਕ ਨਹੀ ਪੁੱਜੀ । ਉਸ ਨੇ ਦੱਸਿਆ ਕਿ ਉਹ ਅਣਗਣਿਤ ਦਿਹਾੜੀਆਂ ਇਸ ਰਾਸ਼ੀ ਨੂੰ ਪ੍ਰਰਾਪਤ ਕਰਨ ਲਈ ਤੋੜ ਚੁੱਕਾ ਹੈ, ਮਗਰ ਸਿਵਾਏ ਨਿਰਾਸ਼ਾ ਅਤੇ ਖੱਜਲ ਖੁਆਰੀ ਤੋਂ ਉਸ ਪੱਲੇ ਕੁੱਝ ਵੀ ਨਹੀ ਪਿਆ। ਉਸ ਦੀ ਫਾਈਲ ਕਿਧਰ ਚਲੇ ਗਈ ਹੈ ਪਤਾ ਹੀ ਨਹੀ ਲੱਗ ਰਿਹਾ । ਜਿਸ ਵਲੋਂ ਇਕ ਲਿਖਤੀ ਦਰਖਾਸਤ ਡਿਪਟੀ ਕਮਿਸ਼ਨਰ ਨਵਾਂਸ਼ਹਿਰ ਨੂੰ ਦਿੱਤੀ ਕਿ ਹੇਠਲੇ ਦਫਤਰਾ 'ਚ ਉਸ ਦੀ ਹੁੰਦੀ ਖੱਜਲ ਖੁਆਰੀ ਬੰਦ ਕਰਾਈ ਜਾਵੇ ਅਤੇ ਉਸ ਨੂੰ ਸ਼ਗਨ ਸਕੀਮ ਦੀ ਰਾਂਸ਼ੀ ਦਵਾਈ ਜਾਵੇ ਤਾਂ ਜੋ ਉਹ ਆਪਣੀ ਲੜਕੀ ਦੇ ਕਰਜ਼ੇ ਦੇ ਬੋਝ ਚੁਕਤਾ ਕਰ ਸਕੇ ।