ਪ੍ਰਸ਼ੋਤਮ ਬੈਂਸ, ਨਵਾਂਸ਼ਹਿਰ : ਐਸੋਸੀਏਟਿਡ ਸਕੂਲਜ਼ ਵੈੱਲਫੇਅਰ ਐਸੋਸੀਏਸ਼ਨ ਨਵਾਂਸ਼ਹਿਰ ਦੀ ਇਕ ਅਹਿਮ ਮੀਟਿੰਗ ਚੇਅਰਮੈਨ ਹਰਮੇਸ਼ ਗੁਲੇਰੀਆ ਤੇ ਪ੍ਰਧਾਨ ਜਗੀਰ ਸਿੰਘ ਦੀ ਪ੍ਰਧਾਨਗੀ ਜਨਤਾ ਮਾਡਲ ਸਕੂਲ ਹੀਰਾ ਜੱਟਾਂ ਮੁਹੱਲਾ ਨਵਾਂਸ਼ਹਿਰ ਵਿਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਅਮਰਜੀਤ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਐਸੋਸੀਏਸ਼ਨ ਦੀ ਨਵੀਂ ਕਮੇਟੀ ਦਾ ਗਠਨ ਵੀ ਕੀਤਾ ਗਿਆ। ਜਿਸ ਵਿਚ ਹਰਮੇਸ਼ ਗੁਲੇਰੀਆ ਨੂੰ ਚੇਅਰਮੈਨ, ਜਗੀਰ ਸਿੰਘ ਨੂੰ ਪ੍ਰਧਾਨ, ਸੁਦਰਸ਼ਨ ਜੈਨ ਅਤੇ ਚੰਨਣ ਸਿੰਘ ਨੂੰ ਵਾਈਸ ਪ੍ਰਧਾਨ, ਦਿਲਬਾਗ ਸਿੰਘ ਤੇ ਉਜਾਗਰ ਸਿੰਘ ਨੂੰ ਕੈਸ਼ੀਅਰ, ਅਮਰਜੀਤ ਸਿੰਘ ਅਤੇ ਕੁਲਵਿੰਦਰ ਸਿੰਘ ਨੂੰ ਜਨਰਲ ਸਕੱਤਰ, ਬੀਐੱਨ ਸੰਘਾ ਨੂੰ ਪ੍ਰਰੈਸ ਸਕੱਤਰ, ਬਲਵੀਰ ਸਿੰਘ, ਭੁਪਿੰਦਰ ਸਿੰਘ, ਐੱਸਪੀ ਪਨੇਸਰ, ਜਸਵਿੰਦਰ ਕੁਮਾਰ, ਰਾਘਵ ਭਾਰਦਵਾਜ, ਰਵਿੰਦਰ ਸਿੰਘ, ਸੁਖਦੇਵ ਸਿੰਘ, ਰਾਜਵਿੰਦਰ ਸਿੰਘ, ਪੂਨਮ ਨੰਦਾ ਅਤੇ ਪ੍ਰਵੀਨ ਕੁਰੈਸ਼ੀ ਆਦਿ ਨੂੰ ਸਰਬਸੰਮਤੀ ਨਾਲ ਮੈਂਬਰ ਚੁਣਿਆ ਗਿਆ। ਮੀਟਿੰਗ ਵਿਚ ਪ੍ਰਧਾਨ ਜਗੀਰ ਸਿੰਘ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਕੂਲਾਂ ਨੂੰ ਆ ਰਹੀਆਂ ਦਰਪੇਸ਼ ਸਮੱਸਿਆਵਾਂ 'ਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਉਨ੍ਹਾਂ ਸਕੱਤਰ ਪੰਜਾਬ ਸਕੂਲ ਸਿੱੱਖਿਆ ਬੋਰਡ ਨੂੰ ਸਕੂਲਾਂ ਦੀ ਐਸੋਸੀਏਸ਼ਨ ਨੂੰ ਜਾਰੀ ਰੱਖਣ, ਕੰਟੀਨਿਊਸ਼ਨ ਪ੍ਰਰੋਫਾਰਮਾ ਜਲਦ ਹੀ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਸੁਦਰਸ਼ਨ ਜੈਨ, ਦਿਲਬਾਗ ਸਿੰਘ, ਉਜਾਗਰ ਸਿੰਘ, ਪੂਨਮ ਨੰਦਾ, ਗੁਰਿੰਦਰ ਕੌਰ, ਪ੍ਰਵੀਨ ਕੁਰੈਸ਼ੀ, ਰਾਘਵ ਭਾਰਦਵਾਜ, ਰਵਿੰਦਰ ਸਿੰਘ, ਜਸਵਿੰਦਰ ਕੁਮਾਰ, ਸਤੀਸ਼, ਬਲਵੀਰ ਸਿੰਘ, ਬੀਐੱਨ ਸੰਘਾ, ਆਸ਼ਾ ਰਾਣੀ, ਕੋਮਲ, ਰੇਸ਼ਮ ਸਿੰਘ ਆਦਿ ਵੀ ਹਾਜ਼ਰ ਸਨ।