ਅਮਰੀਕ ਕਟਾਰੀਆ, ਮੁਕੰਦਪੁਰ : ਲਾਇਨਜ਼ ਕਲੱਬ ਮਿਸ਼ਨ ਫਤਿਹ ਮੁਕੰਦਪੁਰ ਵੱਲੋਂ ਸਰਕਾਰੀ ਪ੍ਰਰਾਇਮਰੀ ਸਮਾਰਟ ਸਕੂਲ ਪਿੰਡ ਹਕੀਮਪੁਰ ਦੇ 70 ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡਣ ਲਈ ਇਕ ਸਮਾਗਮ ਕਰਵਾਇਆ। ਲਾਇਨਜ਼ ਕਲੱਬ ਦੇ ਮੈਂਬਰ ਕੁਲਤਾਰ ਸਿੰਘ ਵਾਸੀ ਹਕੀਮਪੁਰ ਨੇ ਦੱਸਿਆ ਕਿ ਇਸ ਨੇਕ ਕੰਮ ਵਿਚ ਸਿਮਰਜੀਤ ਕੌਰ ਪਤਨੀ ਸਵ. ਗੁਰਮੇਜ ਸਿੰਘ ਵਾਸੀ ਇੰਗਲੈਂਡ ਨੇ ਵਿਸ਼ੇਸ਼ ਯੋਗਦਾਨ ਦਿੱਤਾ। ਲਾਇਨਜ਼ ਕਲੱਬ ਦੇ ਪ੍ਰਧਾਨ ਚਰਨਜੀਤ ਤਲਵੰਡੀ ਫੱਤੂ ਨੇ ਕਿਹਾ ਕਿ ਸਾਡਾ ਕਲੱਬ ਹਮੇਸ਼ਾ ਹੀ ਗਰੀਬ ਅਤੇ ਲੋੜਵੰਦਾਂ ਦੀ ਮਦਦ ਲਈ ਯਤਨਸ਼ੀਲ ਰਹੇਗਾ। ਇਸ ਮੌਕੇ ਲਾਇਨਜ਼ ਕਲੱਬ ਦੇ ਸੱਕਤਰ ਸਰਪੰਚ ਹਰਮਿੰਦਰ ਸਿੰਘ ਤਲਵੰਡੀ ਫੱਤੂ, ਲਾਈਨ ਸਤਪਾਲ ਮੰਡੇਰ, ਕੁਲਤਾਰ ਸਿੰਘ ਹਕੀਮਪੁਰ, ਆਸ਼ਾ ਰਾਣੀ ਤਲਵੰਡੀ ਫੱਤੂ, ਮਨਜੀਤ ਕੌਰ, ਲਕਸ਼ਮੀ ਦੇਵੀ, ਰਾਕੇਸ਼ ਕੁਮਾਰ, ਮੋਨਿਕਾ ਰਾਣੀ ਅਤੇ ਸਰਕਾਰੀ ਪ੍ਰਰਾਇਮਰੀ ਸਮਾਰਟ ਸਕੂਲ ਹਕੀਮਪੁਰ ਬਲਾਕ ਮੁਕੰਦਪੁਰ ਦੇ ਹੈੱਡਮਾਸਟਰ ਬੋਗੇਸ਼ਵਰ ਕਾਲੀਆ ਵੀ ਹਾਜ਼ਰ ਸਨ।