ਹਰਪ੍ਰਰੀਤ ਸਿੰਘ ਪਠਲਾਵਾ, ਬੰਗਾ

ਪਿੰਡ ਪਠਲਾਵਾ ਵਿੱਖੇ ਇਲਾਕੇ ਵਿਚ ਬਹੁਤ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰਨ ਵਾਲਾ 108 ਬ੍ਹਮ ਗਿਆਨੀ ਸੰਤ ਬਾਬਾ ਘਨੱਈਆ ਸਿੰਘ ਚੈਰੀਟੇਬਲ ਹਸਪਤਾਲ ਪਠਲਾਵਾ ਵਿਚ ਹੁਣ 24 ਘੰਟੇ ਸਿਹਤ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਪਿੰਡ ਪਠਲਾਵਾ ਦੇ ਸਰਪੰਚ ਅਤੇ ਹਸਪਤਾਲ ਦੇ ਪ੍ਰਧਾਨ ਹਰਪਾਲ ਸਿੰਘ ਨੇ ਦੱਸਿਆ ਕਿ ਹਸਪਤਾਲ ਵਿਚ ਹੁਣ ਫੁੱਲ ਫਲੇਜ ਆਈਸੀਯੂ ਸ਼ੁਰੂ ਕੀਤਾ ਗਿਆ ਹੈ। ਜਿਸ ਵਿਚ ਡੀ ਫਿਬਰੀਲੇਟਰ, ਮਲਟੀ ਪੈਰਾਮੀਟਰ, ਆਕਸੀਜਨ ਕੰਨਸਨਟੈਟਰ (ਆਕਸੀਜਨ ਬਣਾਉਣ ਵਾਲੀ ਮਸ਼ੀਨ) ਕੰਪਿਊਟਰ ਰਾਈਜਡ ਫੀਜੀਓਥਰੈਪੀ, ਡੈਂਟਲ ਸਰਜਨ, ਕੰਪਿਊਟਰਾਈਜਡ ਐਕਸਰੇ ਕਮ ਸਕੈਨ ਮਸ਼ੀਨ, ਕੰਪਿਊਟਰਾਈਜਡ ਅੱਖਾਂ ਦਾ ਟੈਸਟਿੰਗ ਵਿਭਾਗ, ਕੰਪਿਊਟਰਾਈਜਡ ਲੈਬੋਰੇਟਰੀ ਆਦਿ ਦੀਆਂ ਮਸ਼ੀਨਾਂ ਨਾਲ ਲੈਸ ਕਿਸੇ ਵੀ ਐਮਰਜੈਂਸੀ ਕੇਸ ਨੂੰ ਹਰ ਤਰਾਂ੍ਹ ਦੀ ਸੁਵਿਧਾ ਦੇਣ ਵਿਚ ਸਮਰੱਥ ਹੈ। ਹਸਪਤਾਲ ਵਿਚ 24 ਘੰਟੇ ਉੱਚ ਪੱਧਰੀ ਡਾਕਟਰਾਂ ਦੀ ਟੀਮ ਹਰ ਵਕਤ ਹਾਜ਼ਰ ਰਹਿੰਦੀ ਹੈ। ਕੋਈ ਵੀ ਮਰੀਜ਼ ਕਿਸੇ ਵਕਤ ਵੀ ਆ ਕੇ ਇਹ ਸੇਵਾਵਾਂ ਹਾਸਿਲ ਕਰ ਸਕਦਾ ਹੈ। ਹਸਪਤਾਲ ਵੱਲੋ ਖਾਸ ਤੌਰ ਤੇ ਗਰੀਬ ਪਰਿਵਾਰਾਂ ਵਾਸਤੇ 'ਨੋ ਪ੍ਰਰਾਫਿਟ, ਨੋ ਲਾਸ' ਦੇ ਤਹਿਤ ਇਹ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ। ਉਨਾਂ੍ਹ ਸਮੂਹ ਇਲਾਕਾ ਨਿਵਾਸੀਆਂ ਸੰਗਤਾਂ ਨੂੰ ਵੀ ਬੇਨਤੀ ਕੀਤੀ ਕਿ ਆਸ ਪਾਸ ਦੇ ਇਲਾਕੇ ਵਿਚ ਕੋਈ ਵੀ ਮਰੀਜ਼ ਕਿਸੇ ਵਕਤ ਵੀ ਇੰਨਾ ਸੇਵਾਵਾਂ ਦਾ ਲਾਭ ਲੈ ਸਕਦਾ ਹੈ। ਮਰੀਜ਼ਾਂ ਨੂੰ ਲਿਆਉਣ ਵਾਸਤੇ ਅਤੇ ਛੱਡਣ ਵਾਸਤੇ ਐਬੂਲੈਂਸ ਸੇਵਾ ਜੋ 24 ਘੰਟੇ ਹਾਜ਼ਰ ਹੈ ਮੁਹੱਈਆ ਕਰਵਾਈ ਗਈ ਹੈ। ਇਸ ਐਬੂਲੈਂਸ ਸੇਵਾ ਵਿਚ ਹੁਣ ਐਮਰਜੈਂਸੀ ਕੇਸਾਂ ਵਾਸਤੇ ਆਕਸੀਜਨ ਕੰਨਸਨਟੈਟਰ (ਸਾਹ ਲੈਣ ਵਾਲੀ ਮਸ਼ੀਨ) ਨਵੀਂ ਤਕਨੀਕ ਨਾਲ ਲਗਾਈ ਗਈ ਹੈ। ਇਸ ਮਸ਼ੀਨ ਦੇ ਲੱਗਣ ਨਾਲ ਹੁਣ ਮਰੀਜ਼ ਨੂੰ ਬਹੁਤ ਅਸਾਨੀ ਨਾਲ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਲਿਜਾਇਆ ਜਾ ਸਕਦਾ ਹੈ। ਜੋ ਕਿ ਇਲਾਕੇ ਵਿਚ ਪਹਿਲੀ ਅਜਿਹੀ ਐਬੂਲੈਂਸ ਹੈ। ਇਸ ਦੇ ਨਾਲ ਹੀ ਮਰੀਜ਼ ਕੋਲੋ ਇਸ ਦਾ ਕੋਈ ਵਾਧੂ ਚਾਰਜ ਵੀ ਨਹੀਂ ਲਿਆ ਜਾਂਦਾ। ਪ੍ਰਧਾਨ ਹਰਪਾਲ ਸਿੰਘ ਵੱਲੋ ਸਮੂਹ ਆਸ ਪਾਸ ਦੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਹਸਪਤਾਲ ਵੱਲੋਂ ਦਿੱਤੀਆਂ ਜਾ ਰਹੀਆਂ ਇਨਾਂ੍ਹ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ। ਇਸ ਦੇ ਨਾਲ ਹੀ ਜੋ ਮਰੀਜ਼ ਗਰੀਬ ਪਰਿਵਾਰਾਂ ਨਾਲ ਸਬੰਧਤ ਹੋਣ ਉਨਾਂ੍ਹ ਨੂੰ ਇਲਾਜ ਵਿਚ ਖਾਸ ਛੋਟ ਦਿੱਤੀ ਜਾਵੇਗੀ। ਇਲਾਕੇ ਵਿਚ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰਨ ਵਾਲਾ ਇਹ ਹਸਪਤਾਲ ਉੱਚਕੋਟੀ ਦੇ ਹਸਪਤਾਲਾਂ ਤੇ ਵੀ ਕਾਬਿਜ ਹੋਣ ਜਾ ਰਿਹਾ ਹੈ। ਹਸਪਤਾਲ ਦੇ ਡਾਕਟਰਾਂ ਦੀ ਉਚ ਪੱਧਰੀ ਟੀਮ, ਟਰੱਸਟੀ, ਅਹੁਦੇਦਾਰ ਅਤੇ ਸਮੂਹ ਮੈਂਬਰ ਇਸ ਮਨੁੱਖੀ ਮਾਨਵਤਾ ਦੀ ਸੇਵਾ ਵਾਸਤੇ ਵਧਾਈ ਦੇ ਬਹੁਤ ਪਾਤਰ ਹਨ। ਜੋ ਕਿ ਦਿਨ ਰਾਤ ਇਕ ਕਰਕੇ ਇਸ ਹਸਪਤਾਲ ਨੂੰ ਬੁਲੰਦੀਆਂ ਤੇ ਪਹੁੰਚਾਉਣ ਲਈ ਸਿਰਤੋੜ ਯਤਨ ਕਰ ਰਹੇ ਹਨ। ਜਿਸ ਤਰਾਂ੍ਹ ਇਹ ਹਸਪਤਾਲ ਦਿਨ ਪ੍ਰਤੀ ਦਿਨ ਅੱਗੇ ਵੱਧ ਰਿਹਾ ਹੈ ਸੋ ਹੁਣ ਆਉਣ ਵਾਲੇ ਸਮੇ ਵਿੱਚ 108 ਬ੍ਹਮ ਗਿਆਨੀ ਸੰਤ ਬਾਬਾ ਘਨੱਈਆ ਸਿੰਘ ਚੈਰੀਟੇਬਲ ਹਸਪਤਾਲ ਉੱਚਕੋਟੀ ਦੇ ਹਸਪਤਾਲਾਂ ਵਿੱਚੋਂ ਪਹਿਲੇ ਨੰਬਰ 'ਤੇ ਹੋਵੇਗਾ। ਇਸ ਮੌਕੇ ਲੇਖਕ ਜੀਚੰਨੀ ਪਠਲਾਵਾ, ਡਾ. ਸਤੀਸ਼ ਅਨੰਦ, ਡਾ. ਵਿਨੋਦ ਕੁਮਾਰ, ਡਾ. ਵਿਸ਼ਾਲ ਨੰਦਾ, ਡਾ. ਪੰਕਜ ਵਿਰਦੀ ਅਤੇ ਸਟਾਫ ਵੱਲੋਂ ਕਮਲਜੀਤ ਕੌਰ, ਮਨਪ੍ਰਰੀਤ ਕੌਰ, ਅਮਰਪ੍ਰਰੀਤ ਕੌਰ, ਕਮਲਜੋਤ ਕੌਰ, ਅੰਬਿਕਾ ਸੈਣੀ, ਪੁਸ਼ਪਾ ਰਾਣੀ, ਹਰਵਿੰਦਰ ਸਿੰਘ ਰੇਡੀਉ ਗਰਾਫਰ ਅਤੇ ਐਬੂਲੈਂਸ ਪਾਇਲਟ ਜਸਪਾਲ ਸਿੰਘ ਵਾਲੀਆ, ਹਸਨ ਮੁਹੰਮਦ, ਬਲਜਿੰਦਰ ਕੌਰ, ਲਖਵਿੰਦਰ ਕੌਰ, ਅਮਰਜੀਤ ਕੌਰ, ਸਰਬਜੀਤ ਕੌਰ, ਤਲਜਿੰਦਰ ਕੌਰ ਆਦਿ ਵੀ ਹਾਜ਼ਰ ਸਨ।