ਜਗਤਾਰ ਮਹਿੰਦੀਪੁਰੀਆ/ਤਜਿੰਦਰ ਜੋਤ, ਬਲਾਚੌਰ : ਸਥਾਨਕ ਬਲਾਚੌਰ ਦੇ ਬੇਟ ਖੇਤਰ 'ਚ ਪੈਂਦੇ ਲਿਟਰ ਸਟਾਰ ਮਾਡਲ ਹਾਈ ਸਕੂਲ ਨਾਨੋਵਾਲ ਬੇਟ ਦੀ ਹੋਣਹਾਰ ਵਿਦਿਆਰਥਣ ਸਾਇਨਾ ਨੂੰ 8ਵੀਂ ਜਮਾਤ 'ਚੋਂ ਪੰਜਾਬ ਪੱਧਰ ਤੇ 12ਵਾਂ ਰੈਂਕ ਤੇ ਜ਼ਿਲ੍ਹੇ 'ਚੋਂ ਪਹਿਲਾ ਸਥਾਨ ਹਾਸਲ ਕਰਨ 'ਤੇ ਆਜ਼ਾਦੀ ਦਿਵਸ ਮੌਕੇ ਐੱਸਡੀਐੱਮ ਬਲਾਚੌਰ ਸੂਬਾ ਸਿੰਘ ਵੱਲੋਂ ਪ੍ਰਸ਼ੰਸਾ ਪੱਤਰ ਦੇ ਕੇ ਵਿਸ਼ੇਸ ਸਨਮਾਨ ਕੀਤਾ ਗਿਆ। ਇਸ ਸਮੇਂ ਸਕੂਲ ਦੇ ਵਿਦਿਆਰਥੀਆਂ ਵੱਲੋਂ ਆਜ਼ਾਦੀ ਦਿਵਸ ਉਪਰ ਸ਼ਹੀਦ- ਏ -ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਪੋ੍ਗਰਾਮ ਪੇਸ਼ ਕਰਕੇ ਇਕ ਵਿਲੱਖਣ ਪਹਿਚਾਨ ਬਣਾਈ। ਸਕੂਲੀ ਬੱਚਿਆਂ ਨੂੰ ਪੜਾਈ ਦੇ ਨਾਲ ਨਾਲ ਹੋਰ ਗਤੀਵਿਧੀਆਂ 'ਚ ਬਹੁਤ ਹੀ ਚੰਗੇ ਤਰੀਕੇ ਨਾਲ ਅੱਗੇ ਲਿਆਉਣ ਤੇ ਸਕੂਲ ਕਮੇਟੀ ਦੇ ਚੇਅਰਮੈਨ ਅਜੀਤ ਰਾਮ ਧੀਮਾਨ, ਮੁੱਖ ਅਧਿਆਪਕ ਸਸ਼ੀ ਬਾਲਾ, ਅਧਿਆਪਕ ਰਣਜੀਤ ਸਿੰਘ ਅਤੇ ਸਮੁੱਚੇ ਸਟਾਫ ਦੀ ਸ਼ਲਾਘਾ ਵੀ ਕੀਤੀ ਗਈ। ਇਸ ਮੌਕੇ ਐੱਸਡੀਐੱਮ ਬਲਾਚੌਰ ਸੂਬਾ ਸਿੰਘ, ਤਹਿਸੀਲਦਾਰ ਰਵਿੰਦਰ ਬਾਂਸਲ, ਨਗਰ ਕੌਸਲ ਬਲਾਚੌਰ ਦੇ ਪ੍ਰਧਾਨ ਨਰਿੰਦਰ ਘਈ, ਪ੍ਰਵੀਨ ਪੁਰੀ ਵੀ ਹਾਜ਼ਰ ਸਨ ।