ਜਗਤਾਰ ਮਹਿੰਦੀਪੁਰੀਆ/ਤਜਿੰਦਰ ਜੋਤ, ਬਲਾਚੌਰ

ਸ਼੍੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਗਠਜੋੜ ਕਾਰਨ ਆਗੂਆਂ ਅਤੇ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਕ ਦੂਜੇ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਜਾਰੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਆਪਣੇ ਗ੍ਹਿ ਵਿਖੇ ਇਕ ਵਿਸ਼ੇਸ਼ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਜਿੱਤ ਪ੍ਰਰਾਪਤ ਕਰਨ ਲਈ ਰਣਨੀਤੀ ਅਤੇ ਮੌਜੂਦਾ ਹਾਲਤਾ 'ਤੇ ਵਿਚਾਰ ਚਰਚਾ ਕੀਤੀ ਗਈ। ਕਾਂਗਰਸ ਸਰਕਾਰ ਨੇ ਲੋਕਾਂ ਦੇ ਹੱਕਾਂ 'ਤੇ ਡਾਕਾ ਮਾਰਿਆ ਹੈ, ਮਹਿੰਗਾਈ ਵਿਚ ਵਾਧਾ ਕੀਤਾ ਹੈ, ਦੇਸ਼ ਦੇ ਭਵਿੱਖ ਐੱਸਸੀ ਵਿਦਿਆਰਥੀਆਂ ਨੂੰ ਵੀ ਨਹੀਂ ਬਖਸ਼ਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਸਰਕਾਰ ਤੋਂ ਅੱਜ ਹਰ ਵਰਗ ਪੂਰੀ ਤਰ੍ਹਾਂ ਦੁੱਖੀ ਹੈ ਅਤੇ ਇਨ੍ਹਾਂ ਨੂੰ ਬਾਹਰ ਦਾ ਰਸਤਾ ਵਿਖਾਉਣ ਲਈ ਤੱਤਪਰ ਹਨ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਅਕਾਲੀ ਬਸਪਾ ਗਠਜੋੜ ਸਰਕਾਰ ਬਣਨ 'ਤੇ ਹੀ ਖ਼ੁਸ਼ਹਾਲੀ ਦੇ ਰਾਹ ਪਵੇਗਾ। ਉਨ੍ਹਾਂ ਆਗੂਆਂ ਅਤੇ ਵਰਕਰਾਂ ਲਈ ਲਾਮਬੰਦ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਸਾਬਕਾ ਚੇਅਰਮੈਨ ਬਿਮਲ ਚੌਧਰੀ, ਐਡਵੋਕੇਟ ਰਾਜਵਿੰਦਰ ਲੱਕੀ, ਰਿਟਾ. ਬਿ੍ਗੇ. ਰਾਜ ਕੁਮਾਰ, ਇੰਦਰਜੀਤ ਲੁੱਡੀ, ਹਰਬੰਸ ਲਾਲ ਚਣਕੋਆ, ਸੰਨੀ ਭਾਟੀਆ, ਜਸਵੀਰ ਅੌਲੀਆਪੁਰ, ਹਰਬੰਸ ਕਲੇਰ, ਸੁੱਚਾ ਸਿੰਘ ਸੜੋਆ, ਨੰਬਰਦਾਰ ਸੋਡੀ ਸਿੰਘ ਜੋਗੇਵਾਲ, ਕੈਪਟਨ ਜਰਨੈਲ ਸਿੰਘ, ਰਾਕੇਸ ਸਰਪੰਚ ਟੱਪਰੀਆ, ਓਮ ਪ੍ਰਕਾਸ ਸਾਬਕਾ ਸਰਪੰਚ, ਪ੍ਰਰੇਮ ਮੀਲੂ, ਹਰਅਮਰਿੰਦਰ ਸਿੰਘ ਚਾਂਦਪੁਰੀ, ਲਾਡੀ ਫਿਰਨੀ ਮਜਾਰਾ, ਹਨੀ ਜੋਗੇਵਾਲ, ਨਿਰਮਲ ਸਿੰਘ ਨੰਬਰਦਾਰ ਸਮੇਤ ਅਨੇਕਾ ਪ੍ਰਮੁੱਖ ਸਖਸ਼ੀਅਤਾਂ ਵੀ ਹਾਜ਼ਰ ਸਨ।