ਬਲਵਿੰਦਰ ਸਿੰਘ,ਰਾਹੋਂ : ਰਾਹੋਂ-ਮਾਛੀਵਾੜਾ ਰੋਡ 'ਤੇ ਸਥਿਤ ਪਿੰਡ ਸ਼ੇਖਾਂ ਮਜਾਰਾ ਨੇੜੇ ਧਾਗਾ ਫੈਕਟਰੀ ਕੋਲ ਵਾਪਰੇ ਸੜਕ ਹਾਦਸੇ ਵਿਚ ਇਕ ਮਰੂਤੀ ਕਾਰ ਦੇ ਇੰਜਣ 'ਚ ਆਈ ਖ਼ਰਾਬੀ ਕਾਰਨ ਦੁਰਘਟਨਾ ਹੋਣ ਦਾ ਸਮਾਚਾਰ ਪ੍ਰਰਾਪਤ ਹੋਇਆ ਹੈ। ਜਿਸ ਵਿਚ ਇਕ ਨੌਜਵਾਨ ਦੀ ਲੜਕੀ ਦੀ ਮੌਤ ਹੋ ਗਈ ਅਤੇ ਪੰਜ ਹੋਰ ਗੰਭੀਰ ਜ਼ਖ਼ਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਸੁਰਿੰਦਰ ਸਿੰਘ ਵਾਸੀ ਭਾਰਟਾ ਕਲਾਂ ਆਪਣੇ ਮਾਰੂਤੀ ਕਾਰ ਨੰਬਰ ਪੀਬੀ ਜੇ- 604 ਵਿਚ ਪਰਿਵਾਰ ਸਮੇਤ ਸਵਾਰ ਹੋ ਕੇ ਗੁਰਦੁਆਰਾ ਸਾਹਿਬ ਮਾਛੀਵਾੜਾ ਵਿਖੇ ਮੱਥਾ ਟੇਕਣ ਜਾ ਰਹੇ ਸਨ। ਜਦੋਂ ਉਹ ਧਾਗਾ ਫੈਕਟਰੀ ਰਾਹੋਂ ਕੋਲ ਪੁੱਜੇ ਤਾਂ ਕਾਰ ਦਾ ਐਕਸਲ ਟੁੱਟ ਗਿਆ। ਜਿਸ ਨਾਲ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਲੱਗੇ ਦਰੱਖਤ ਨਾਲ ਜਾ ਟਕਰਾਈ। ਜਿਸ ਕਾਰਨ ਕਾਰ 'ਚ ਸਵਾਰ ਪਰਿਵਾਰ ਦੇ ਸਾਰੇ ਮੈਂਬਰ ਜਸਵੀਰ ਕੌਰ ਪਤਨੀ, ਸੁਰਿੰਦਰ ਸਿੰਘ, ਲੜਕਾ ਗਗਨਦੀਪ ਸਿੰਘ, ਲੜਕੀਆਂ ਕੋਮਲਪ੍ਰਰੀਤ ਅਤੇ ਕਿਰਨਜੀਤ ਕੌਰ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ ਪਰ ਲੜਕੀ ਅਮਨਪ੍ਰਰੀਤ ਕੌਰ (14) ਦੀ ਮੌਕੇ 'ਤੇ ਹੀ ਮੌਤ ਹੋ ਗਈ। ਜ਼ਖ਼ਮੀਆਂ ਨੂੰ ਰਾਹਗੀਰਾਂ ਦੀ ਮਦਦ ਨਾਲ ਹਸਪਤਾਲ ਵਿਖੇ ਲਿਆਂਦਾ ਗਿਆ।