ਪ੍ਰਦੀਪ ਭਨੋਟ, ਨਵਾਂਸ਼ਹਿਰ : ਕੈਂਬਰਿਜ ਇੰਟਰਨੈਸ਼ਨਲ ਸਕੂਲ ਕਰੀਹਾ (ਨਵਾਂਸ਼ਹਿਰ) ਦਾ ਸੀਬੀਐੱਸਆਈ 12ਵੀਂ ਦਾ ਨਤੀਜਾ 100 ਫੀਸਦੀ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿ੍ਰੰ. ਸੋਨੀਆ ਵਾਲੀਆ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀ ਰਾਹੁਲ ਚੌਧਰੀ ਨੇ ਕਾਮਰਸ ਵਿਚ 95.8 ਫ਼ੀਸਦੀ, ਕਰੀਨਾ ਨੇ ਨਾਨ ਮੈਡੀਕਲ 'ਚ 94.6 ਫ਼ੀਸਦੀ ਅੰਕ, ਸੇਜਲ ਪ੍ਰਰੀਤ ਕੌਰ ਨੇ ਹਿਉਮੈਨਿਟੀਜ਼ 'ਚ 94.2 ਫ਼ੀਸਦੀ ਅੰਕ ਹਾਸਲ ਕੀਤੇ ਹਨ। ਇਸੇ ਤਰ੍ਹਾਂ ਸੁਰਪ੍ਰਰੀਤ ਕੌਰ ਨੇ ਮੈਡੀਕਲ 'ਚ 93.8 ਫ਼ੀਸਦੀ, ਭਾਵਿਆ ਸਹਿਜਪਾਲ ਨੇ ਕਾਮਰਸ ਵਿਚ 93.6 ਫ਼ੀਸਦੀ, ਰਜਿੰਦਰ ਕੌਰ ਨੇ ਮੈਡੀਕਲ ਵਿਚ 93.2 ਫ਼ੀਸਦੀ ਅੰਕ ਹਾਸਲ ਕੀਤੇ ਹਨ। ਇਸੇ ਤਰ੍ਹਾਂ ਅਰਸ਼ਦੀਪ ਕੌਰ ਨੇ ਕਾਮਰਸ 'ਚ ਅਤੇ ਸਾਨਿਆ ਨੇ ਨਾਨ ਮੈਡੀਕਲ 'ਚ 92.6 ਫ਼ੀਸਦੀ ਅੰਕ ਹਾਸਲ ਕੀਤੇ ਹਨ। ਇਸੇ ਤਰ੍ਹਾਂ ਹਮਿਤ ਸਹਿਜਪਾਲ ਨੇ ਨਾਨ ਮੈਡੀਕਲ 'ਚ 91.4 ਫ਼ੀਸਦੀ, ਨੈਨਪ੍ਰਰੀਤ ਕੌਰ ਨੇ ਕਾਮਰਸ ਵਿਚੋਂ 91 ਫ਼ੀਸਦੀ, ਮਨਵੀਰ ਸਿੰਘ ਨੇ ਕਾਮਰਸ ਵਿਚ 90 ਫ਼ੀਸਦੀ ਅੰਕ ਪ੍ਰਰਾਪਤ ਕੀਤਾ ਹੈ। ਇਸ ਸਫਲਤਾ ਲਈ ਸਕੂਲ ਦੇ ਡਾਇਰੈਕਟਰ, ਪਿ੍ਰੰਸੀਪਲ, ਟੀਚਿੰਗ, ਨਾਨ ਟੀਚਿੰਗ ਸਟਾਫ ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ।