ਬੱਗਾ ਸੇਲਕੀਆਣਾ, ਉੜਾਪੜ : ਸੂਬੇ 'ਚ ਪਿਛਲੇ ਦਿਨੀਂ ਸੀਬੀਐੱਸਈ ਬੋਰਡ ਵੱਲੋਂ 12ਵੀਂ ਜਮਾਤ ਦਾ ਨਤੀਜਾ ਐਲਾਨ ਕੀਤਾ ਗਿਆ, ਜਿਸ ਵਿਚ ਕੁੜੀਆਂ ਦੀ ਝੰਡੀ ਰਹੀ। ਮਾਪਿਆਂ ਦੀਆਂ ਲਾਡਲੀਆਂ ਧੀਆਂ ਨੇ ਪੜ੍ਹਾਈ 'ਚ ਚੰਗੀਆਂ ਪੁਜ਼ੀਸ਼ਨਾਂ ਪ੍ਰਰਾਪਤ ਕਰਕੇ ਆਪਣੇ ਕਾਲਜ, ਮਾਤਾ-ਪਿਤਾ ਅਤੇ ਆਪਣਾ ਨਾਮ ਰੋਸ਼ਨ ਕਰਕੇ ਇਕ ਵੱਖਰੀ ਮਿਸਾਲ ਕੀਤੀ। ਇਸ ਲੜੀ ਤਹਿਤ ਸਾਧੂ ਸਿੰਘ ਸ਼ੇਰਗਿੱਲ ਅਕੈਡਮੀ ਮੁਕੰਦਪੁਰ 'ਚ ਬਾਰਵੀਂ ਮੈਡੀਕਲ ਦੀ ਸਿਖਿਆ ਪ੍ਰਰਾਪਤ ਕਰ ਰਹੀ ਵਿਦਿਆਰਥਣ ਅਮਨਦੀਪ ਕੌਰ ਪੁੱਤਰੀ ਦਿਲਬਾਗ ਰਾਏ ਸਾਬਕਾ ਪੰਚ ਵਾਸੀ ਉੜਾਪੜ ਨੇ ਮੈਡੀਕਲ 'ਚ ਤੀਜਾ ਸਥਾਨ ਪ੍ਰਰਾਪਤ ਕਰਕੇ ਨਾਮਣਾ ਖੱਟਿਆ। ਇਸ ਦੌਰਾਨ ਅਮਨਦੀਪ ਕੌਰ ਨੇ ਆਖਿਆ ਕਿ ਮੇਰਾ ਸੁਪਨਾ ਚੰਗੀ ਡਾਕਟਰ ਬਣਕੇ ਦੇਸ਼ ਦੇ ਲੋਕਾਂ ਦੀ ਸੇਵਾ ਕਰਨ ਦਾ ਹੈ। ਇਸ ਮੁਕਾਮ ਤੱਕ ਪਹੁੰਚਾਉਣ ਅਕੈਡਮੀ ਦਾ ਸਮੂਹ ਸਟਾਫ ਅਤੇ ਮਾਤਾ ਪਿਤਾ ਹਨ। ਅੰਤ ਵਿਚ ਪੁਜ਼ੀਸ਼ਨ ਪ੍ਰਰਾਪਤ ਕਰਕੇ ਘਰ ਪੁੱਜੀ ਅਮਨਦੀਪ ਕੌਰ ਦਾ ਮਾਪਿਆਂ ਵੱਲੋਂ ਮੂੰਹ ਮਿੱਠਾ ਕਰਵਾਕੇ ਵਧਾਈ ਦਿੱਤੀ।