ਪ੍ਰਦੀਪ ਭਨੋਟ, ਨਵਾਂਸ਼ਹਿਰ : ਸੇਂਟ ਜੋਸਫ ਕਾਨਵੈਂਟ ਸਕੂਲ ਮੱਲਪੁਰ ਅੜਕਾਂ ਨਵਾਂਸ਼ਹਿਰ ਆਈਸੀਐੱਸਸੀ ਦਾ ਨਤੀਜਾ 100 ਫ਼ੀਸਦੀ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਡਾਇਰੈਕਟਰ ਫਾਦਰ ਜਾਰਜ ਇਡੀਆਲ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀਆਂ ਸੁਖਮਨ ਨੇ 97.8 ਫ਼ੀਸਦੀ, ਦੀਕਸ਼ਾ ਨੇ 97.6 ਫ਼ੀਸਦੀ, ਆਸ਼ੀਮਾ ਨੇ 97.4 ਫ਼ੀਸਦੀ, ਦੀਪਤੀ ਅਰੋੜਾ ਨੇ 97 ਫ਼ੀਸਦੀ, ਜਸਲੀਨ ਕੌਰ ਨੇ 96.8 ਫ਼ੀਸਦੀ, ਹਿਮਾਂਸ਼ੀ ਅਤੇ ਇਸ਼ਾ ਨੇ 96.6 ਫ਼ੀਸਦੀ, ਪਾਰੂਲ ਚੌਧਰੀ ਨੇ 95.8 ਫ਼ੀਸਦੀ, ਨਵਤੇਜ ਸਿੰਘ ਨੇ 96.6 ਫ਼ੀਸਦੀ, ਅਨਮੋਲ ਗੁਰੂ ਨੇ 95.2 ਫ਼ੀਸਦੀ ਅੰਕ ਪ੍ਰਰਾਪਤ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ। ਉਨ੍ਹਾਂ ਇਸ ਸਫਲਤਾ ਦੀ ਵਧਾਈ ਦਿੰਦੇ ਹੋਏ ਇਸ ਸਫਲਤਾ ਦਾ ਸਿਹਰਾ ਸਮੂਹ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਨੂੰ ਦਿੱਤਾ ਹੈ।