ਜਗਤਾਰ ਮਹਿੰਦੀਪੁਰੀਆ, ਬਲਾਚੌਰ : ਆਈਸੀਐੱਸਸੀਈ ਨੇ ਸ਼ਨਿੱਚਰਵਾਰ ਨੂੰ ਦਸਵੀਂ ਜਮਾਤ ਦਾ ਨਤੀਜਾ ਐਲਾਨਿਆ, ਜਿਸ ਵਿਚ ਮਾਊਂਟ ਕਾਰਮਲ ਸਕੂਲ ਬਲਾਚੌਰ ਦਾ ਨਤੀਜਾ 100 ਫ਼ੀਸਦੀ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਡਾਇਰੈਕਟਰ ਫਾਦਰ ਜੌਰਜ ਵਾਇਆਲਿਲ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੇ ਦਸਵੀਂ ਜਮਾਤ ਦੇ ਵਿਦਿਆਰਥੀ ਕਨੀਕਾ ਨੇ 97.6 ਫ਼ੀਸਦੀ ਨੰਬਰ ਲੈਕੇ ਸਕੂਲ 'ਚ ਪਹਿਲਾ ਸਥਾਨ, ਜਸਪ੍ਰਰੀਤ ਸਿੰਘ ਨਾਗਰਾ ਅਤੇ ਜਸਨੂਰਦੀਪ ਕੌਰ ਨੇ 97 ਫ਼ੀਸਦੀ ਨੰਬਰ ਲੈਕੇ ਸਕੂਲ 'ਚ ਦੂਜਾ ਸਥਾਨ, ਹਿਤਾਂਸ਼ੀ ਜੈਨ ਨੇ 96.8 ਫ਼ੀਸਦੀ ਨੰਬਰ ਲੈ ਕੇ ਸਕੂਲ 'ਚ ਤੀਜਾ ਸਥਾਨ ਹਾਸਲ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੇ ਕੁੱਲ੍ਹ 92 ਵਿਦਿਆਰਥੀਆਂ ਨੇ ਦਸਵੀਂ ਦੀ ਪ੍ਰਰੀਖਿਆ ਦਿੱਤੀ ਸੀ। ਜਿਨ੍ਹਾਂ ਵਿਚੋਂ 28 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ ਅੰਕ ਪ੍ਰਰਾਪਤ ਕੀਤੇ। ਜਦੋਂ ਕਿ ਬਾਕੀ ਸਾਰੇ ਵਿਦਿਆਰਥੀਆਂ ਨੇ ਫ਼ਸਟ ਡਵੀਜ਼ਨ ਵਿਚ ਪ੍ਰਰੀਖਿਆ ਪਾਸ ਕੀਤੀ। ਇਸ ਸਫਲਤਾ ਲਈ ਮਾਊਂਟ ਕਾਰਮਲ ਸਕੂਲ ਬਲਾਚੌਰ ਦੀ ਪ੍ਰਬੰਧਕ ਕਮੇਟੀ ਨੇ ਵਿਦਿਆਰਥੀਆਂ, ਮਾਪਿਆਂ ਅਤੇ ਸਕੂਲ ਸਟਾਫ਼ ਨੂੰ ਵਧਾਈ ਦਿੱਤੀ।