ਬਲਵਿੰਦਰ ਸਿੰਘ, ਰਾਹੋ : ਰਾਹੋਂ ਸ਼ਹਿਰ 'ਚ ਸੜਕਾਂ ਦੇ ਨਾਲ ਲੱਗੇ ਵੱਖ-ਵੱਖ ਵਿਦਿਅਕ ਅਦਾਰਿਆ, ਧਾਰਮਿਕ ਤੇ ਵਪਾਰਕ ਫਲੈਕਸ ਬਰੋਡ 'ਤੇ ਲੱਗੀਆਂ ਚਕਾਚੋਧ ਤਸਵੀਰਾਂ 'ਤੇ ਜਦੋਂ ਕਿਸੇ ਵਾਹਨ ਚਾਲਕ ਦੀ ਨਜ਼ਰ ਪੈਂਦੀ ਹੈ ਤਾਂ ਉਧਰ ਧਿਆਨ ਹੋਣ ਕਰਕੇ ਲਗਾਤਾਰ ਐਕਸੀਡੈਟਾਂ 'ਚ ਵਾਧਾ ਹੋ ਰਿਹਾ ਹੈ ਭਾਵੇ ਨਗਰ ਕੌਂਸਲ ਰਾਹੋਂ ਵਲੋਂ ਕਈ ਵਾਰ ਬੋਰਡ, ਫਲੇਕਸ ਜਬਤ ਕੀਤੇ ਜਾ ਚੁੱਕੇ ਹਨ, ਮਗਰ ਉਨ੍ਹਾਂ ਦੇ ਉਤਾਰਨ ਤੋਂ ਬਾਅਦ ਹੀ ਰਾਤਂੋ ਰਾਤ ਲੋਕ ਮੁੜ ਬੋਰਡ ਲਾ ਦਿੰਦੇ ਹਨ। ਲੋਕ ਸਰਕਾਰੀ ਇਮਾਰਤਾਂ ਨੂੰ ਵੀ ਨਹੀ ਬਖਸਦੇ ਸਰਕਾਰੀ ਸੀਸੈ ਸਕੂਲ ਲੜਕੀਆਂ ਰਾਹੋ ਦੇ ਮੇਨ ਗੇਟ ਅੱਗੇ ਯੂਥ ਅਕਾਲੀ ਦਲ ਦਾ ਬੋਰਡ ਲੱਗਾ ਹੋਇਆ ਉਸ ਦੇ ਉਪਰ ਬਿਊਟੀ ਡਿਪਲੋਮਾ ਕੋਰਸ ਦਾ ਬੋਰਡ ਲੱਗਾ ਹੋਇਆ ਹੈ। ਕਾਂਗਰਸ ਦੇ ਆਗੂ ਕੁਲਵੀਰ ਸਿੰਘ ਖੱਦਰ , ਕਿਸਾਨ ਆਗੂ ਮਲਕੀਤ ਸਿੰਘ ਕਾਹਲੋ, ਕੌਸਲਰ ਗੁਰਮੇਲ ਰਾਮ ਅਤੇ ਕੁਲਵੀਰ ਸਿੰਘ ਕੁੱਲਾ ਨੇ ਪ੍ਸ਼ਾਸਨ ਤੋਂ ਮੰਗ ਕੀਤੀ ਕਿ ਸੜਕਾਂ ਦੇ ਨਾਲ ਨਾਲ ਅਤੇ ਸਾਹਮਣੇ ਫਲੈਕਸ ਬੋਰਡ ਲਾਉਣ ਤੇ ਸਖ਼ਤ ਪਾਬੰਦੀ ਲਾਵੇ ਤਾਂ ਜੋ ਹਾਦਸਿਆ ਤੋਂ ਬਚਿਆ ਜਾ ਸਕੇ