ਜਗਤਾਰ ਮਹਿੰਦੀਪੁਰੀਆ, ਬਲਾਚੌਰ : ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਐਂਡ ਵੈੱਲਫੇਅਰ ਕਲੱਬ ਕਟਵਾਰਾ ਦੇ ਨੌਜਵਾਨਾਂ ਦੀ ਅਹਿਮ ਮੀਟਿੰਗ ਕਲੱਬ ਦੇ ਪ੍ਰਧਾਨ ਐੱਸਐੱਸ ਮੀਲੂ ਦੀ ਪ੍ਰਧਾਨਗੀ ਹੇਠ ਮੀਟਿੰਗ ਹੋੋਈ। ਮੈਂਬਰਾਂ ਨੇ ਕਲੱਬ ਦੀ ਪਿਛਲੀ ਕਾਰਜਸ਼ੈਲੀ ਅਤੇ ਅਧੂਰੇ ਕੰਮਾਂ ਬਾਰੇ ਵਿਚਾਰ ਚਰਚਾ ਕਰਨ ਉਪਰੰਤ ਕਲੱਬ ਦੀ ਪਹਿਲੀ ਇਕਾਈ ਭੰਗ ਕਰਕੇ ਹੋਰ ਨੌਜਵਾਨਾਂ ਨੂੰ ਜ਼ਿੰਮੇਵਾਰੀ ਦੇਣ ਬਾਰੇ ਵਿਚਾਰ ਵਟਾਂਦਰਾ ਕੀਤਾ। ਕਲੱਬ ਦੀ ਨਵੀਂ ਇਕਾਈ ਚੁਣਨ ਦੇ ਫੈਸਲੇ ਦੀ ਪੋ੍ੜਤਾ ਕਰਦਿਆਂ ਕਲੱਬ ਦੇ ਪ੍ਰਧਾਨ ਐੱਸਐੱਸ ਮੀਲੂ ਨੇ ਕਲੱਬ ਦੀ ਨਵੀਂ ਇਕਾਈ ਦੇ ਗਠਨ ਦੇ ਅਗਲੇ ਤਿੰਨ ਸਾਲ ਲਈ ਅਧਿਕਾਰ ਕਲੱਬ ਦੇ ਸਰਪ੍ਰਸਤ ਕੇਸਰ ਚੰਦ ਅਤੇ ਕੋਚ ਮੇਸ਼ੀ ਮੀਲੂ ਨੂੰ ਦਿੱਤੇ ਗਏੇ। ਮੀਟਿੰਗ ਉਪਰੰਤ ਸਰਬਸੰਮਤੀ ਨਾਲ ਕਲੱਬ ਦੇ ਮੁੜ ਕੀਤੇ ਗਠਨ ਅੁਨਸਾਰ ਐੱਸਐੱਸ ਮੀਲੂ ਨੂੰ ਕਲੱਬ ਦਾ ਸਰਪ੍ਰਸਤ, ਜਗਦੀਸ਼ ਕੁਮਾਰ ਉਰਫ ਲਾਡੀ ਚੇਚੀ ਪ੍ਰਧਾਨ, ਜਸਵੀਰ ਸਿੰਘ ਉਰਫ ਯੋਗੇਸ਼ ਨੂੰ ਉਪ-ਪ੍ਰਧਾਨ, ਗੁਰਭਾਗ ਸਿੰਘ ਫੌਜੀ ਨੂੰ ਕੈਸ਼ੀਅਰ, ਰੋਹਿਤ ਚੌਧਰੀ ਨੂੰ ਸਹਾਇਕ ਕੈਸ਼ੀਅਰ, ਸੱਤਬਚਨ ਕਸਾਣਾ ਸਕੱਤਰ, ਵਿਸ਼ਾਲ ਨੂੰ ਉਪ ਸਕੱਤਰ, ਹਰਪ੍ਰਰੀਤ ਸਿੰਘ ਕਾਕੂ ਨੂੰ ਪ੍ਰਰੈੱਸ ਸਕੱਤਰ, ਹਰਮੇਸ਼ ਮੇਸ਼ੀ ਕੋਚ ਸਮੇਤ ਸੁਲੇਖ ਕੁਮਾਰ ਚੇਚੀ, ਰਮਨਦੀਪ, ਰਾਹੁਲ ਬਜਾੜ, ਕਪਿਲ ਬਜਾੜ, ਚਰਨਜੀਤ ਸੰਨੀ, ਕਰਨ ਬਜਾੜ, ਅਜੇ ਕੁਮਾਰ (ਸਾਰੇ ਸਲਾਹਕਾਰ) ਆਦਿ ਮੈਂਬਰਾਂ ਦੀ ਚੋਣ ਸਰਬਸਮੰਤੀ ਨਾਲ ਕੀਤੀ ਗਈ। ਇਸ ਮੌਕੇ ਕਲੱਬ ਦੇ ਚੁਣੇ ਪ੍ਰਧਾਨ ਜਗਦੀਸ਼ ਲਾਡੀ ਚੇਚੀ ਤੇ ਕਲੱਬ ਦੇ ਸਰਪ੍ਰਸਤ ਐੱਸਐੱਸ ਮੀਲੂ ਨੇ ਸਮੂਹ ਨੌਜਵਾਨਾਂ ਦਾ ਧੰਨਵਾਦ ਕੀਤਾ।