ਦੇਸ ਰਾਜ ਬੰਗਾ, ਮੁਕੰਦਪੁਰ : ਬਾਜੀਗਰ ਖਾਨਦਾਨ ਦਾ ਉਤਰੀ ਭਾਰਤ ਦਾ ਪ੍ਰਸਿੱਧ ਦਰਬਾਰ ਬਾਬਾ ਹਾਥੀ ਰਾਮ ਮੰਦਿਰ ਗੁਣਾਚੌਰ ਵਿਖੇ ਸਾਲਾਨਾ ਚਾਰ ਰੋਜ਼ਾ ਮੇਲੇ ਦੇ ਤੀਸਰੇ ਦਿਨ ਬੜੇ ਹੀ ਵਿਲੱਖਣ ਬਾਜ਼ੀ ਪਾਉਣ ਦੇ ਮੁਕਾਬਲੇ ਕਰਵਾਏ ਗਏ। ਮੇਲੇ ਵਿਚ ਇਕੱਠੀ ਹੋਈ ਭੀੜ ਨੇ ਇਨਾਂ੍ਹ ਮੁਕਾਬਲਿਆਂ ਵਾਸਤੇ ਵਿਸ਼ੇਸ਼ ਦਿਲਚਸਪੀ ਦਿਖਾਈ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਮੁਕਾਬਲੇ ਦਾ ਪਹਿਲਾ ਇਨਾਮ ਖਿਡਾਰੀ ਰੰਗੀ ਸੁਧਾ ਮਾਜਰਾ ਨੇ ਜਿੱਤਿਆ। ਜਿਸ ਨੂੰ 20 ਕਿਲੋ ਦੇਸੀ ਿਘਓ ਅਤੇ 3100 ਰੁਪਏ ਨਕਦ ਇਨਾਮ ਦਿੱਤਾ ਗਿਆ। ਦੂਸਰਾ ਇਨਾਮ ਕੁਲਦੀਪ ਖਹਿਰਾ ਨੂੰ ਅਤੇ ਤੀਸਰਾ ਇਨਾਮ ਸੋਨੂੰ ਖਹਿਰਾ ਨੂੰ ਦਿੱਤਾ ਗਿਆ। ਅੰਤ ਵਿਚ ਕਮੇਟੀ ਵੱਲੋਂ ਆਮ ਆਦਮੀ ਪਾਰਟੀ ਦੇ ਆਗੂ ਕੁਲਜੀਤ ਸਿੰਘ ਸਰਹਾਲ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਹਰਬੰਸ ਮੋਰੋਂ, ਕੁਲਵਿੰਦਰ ਸੋਨੂੰ ਪ੍ਰਧਾਨ, ਮਲਕੀਤ ਸਿੰਘ ਕਡਿਆਣਾ, ਅਮਰੀਕ ਸਿੰਘ ਸਰਹਾਲ, ਵੀਰ ਸਿੰਘ, ਦਰਸ਼ਨ ਸਿੰਘ ਪੰਜਗਰਾਈਆਂ, ਸੁਖਨਿੰਦਰ ਸਿੰਘ, ਨਾਜਰ ਸਿੰਘ, ਸ਼ਿੰਗਾਰਾ ਸਿੰਘ, ਜਗਜੀਤ ਸਿੰਘ, ਸੁਖਦੇਵ ਸਿੰਘ, ਕੁਲਦੀਪ ਸਿੰਘ ਅਤੇ ਹੋਰ ਸੇਵਾਦਾਰਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।