ਪ੍ਰਸ਼ੋਤਮ ਬੈਂਸ,ਨਵਾਂਸ਼ਹਿਰ : ਪੀਐੱਸਈਬੀ ਇੰਜੀਨੀਅਰਜ਼ ਐਸੋਸੀਏਸ਼ਨ ਪੰਜਾਬ ਦੇ ਸੱਦੇ 'ਤੇ ਸਥਾਨਕ ਸਰਕਲ ਦਫ਼ਤਰ ਅੱਗੇ ਸਮੁੱਚੇ ਪਾਵਰ ਇੰਜੀਨੀਅਰਜ਼ ਵੱਲੋਂ ਪਾਵਰਕਾਮ ਮੈਨੇਜਮੈਂਟ ਵੱਲੋਂ ਤਨਖਾਹਾਂ ਨਾ ਦਿੱਤੇ ਜਾਣ ਖਿਲਾਫ਼ ਰੋਸ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦੇ ਹੋਏ ਰਿਜ਼ਨਲ ਸਕੱਤਰ, ਇੰਜ: ਅਰਵਿੰਦਰ ਸਿੰਘ ਨੇ ਕਿਹਾ ਕਿ ਤਨਖਾਹਾਂ ਨਾ ਮਿਲਣ ਕਾਰਨ ਸਮੁੱਚੇ ਮੁਲਾਜ਼ਮਾਂ ਅਤੇ ਇੰਜੀਨੀਅਰਜ਼ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਮੁਲਾਜ਼ਮਾਂ ਅਤੇ ਇੰਜੀਨੀਅਰਜ਼ ਦੀ ਤਨਖਾਹ ਤੁਰੰਤ ਰਿਲੀਜ਼ ਕੀਤੀ ਜਾਵੇ। ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਜਿਸ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਦੀ ਹੋਵੇਗੀ। ਇਸ ਮੌਕੇ ਇੰਜ: ਨਰੇਸ਼ ਕੁਮਾਰ ਵਧੀਕ ਨਿਗਰਾਨ ਇੰਜੀਨੀਅਰ/ਟੈਕ ਵੰਡ ਹਲਕਾ ਨਵਾਂਸ਼ਹਿਰ, ਇੰਜ: ਸੁਵਿਕਾਸਪਾਲ ਸੀਨੀਅਰ ਕਾਰਜਕਾਰੀ ਇੰਜੀਨੀਅਰ ਵੰਡ ਮੰਡਲ ਬੰਗਾ, ਇੰਜ: ਹਰਦੀਪ ਕੁਮਾਰ ਸੀਨੀਅਰ ਕਾਰਜਕਾਰੀ ਇੰਜੀਨੀਅਰ/ਵੰਡ ਮੰਡਲ ਗੁਰਾਇਆ, ਇੰਜ: ਕੁਲਦੀਪ ਸਿੰਘ ਸੀਨੀਅਰ ਕਾਰਜਕਾਰੀ ਇੰਜੀਨੀਅਰ/ਗਰਿਡ ਮੈਨਟੀਨੈਂਸ ਨਵਾਂਸ਼ਹਿਰ, ਇੰਜ: ਵਿਨੈਦੀਪ ਸਿੰਘ, ਇੰਜ: ਸੁਰਿੰਦਰਪਾਲ ਐੱਸਐੱਸਈ, ਇੰਜ: ਹਰਪਾਲ ਸਿੰਘ ਸਹਾਇਕ ਇੰਜੀਨੀਅਰ/ਵੰਡ ਉਪ ਮੰਡਲ ਨੰਬਰ-2 ਬਹਿਰਾਮ, ਇੰਜ: ਰਾਮੇਸ਼ ਕੈਲੇ ਸਹਾਇਕ ਇੰਜੀਨੀਅਰ, ਇੰਜ: ਤਰਵਿੰਦਰ ਸਿੰਘ ਸਹਾਇਕ ਇੰਜੀਨੀਅਰ/ਵੰਡ ਉਪ ਮੰਡਲ ਰਾਹੋਂ, ਇੰਜ: ਪਰਮਿੰਦਰ ਸਹਾਇਕ ਇੰਜੀਨੀਅਰ ਵੰਡ ਉਪ ਮੰਡਲ ਜਾਡਲਾ ਅਤੇ ਇੰਜ: ਧਰਮਪਾਲ ਸਹਾਇਕ ਕਾਰਜਕਾਰੀ ਇੰਜੀਨੀਅਰ/ਵੰਡ ਉਪ ਮੰਡਲ ਨੰਬਰ-2 ਬਲਾਚੌਰ ਅਤੇ ਸਟੇਟ ਐਗਜ਼ੈਕਟਿਵ ਮੈਂਬਰ ਵੀ ਹਾਜ਼ਰ ਸਨ।