ਪ੍ਰਦੀਪ ਭਾਰਦਵਾਜ, ਨਵਾਂਸ਼ਹਿਰ : ਮੈਡੀਕਲ ਪ੍ਰਰੈਕਟੀਸ਼ਨਰ ਐਸੋਸੀਏਸ਼ਨ ਬਲਾਚੌਰ ਦੀ ਮਾਸਿਕ ਮੀਟਿੰਗ ਆਈਵੀਵਾਈ ਹਸਪਤਾਲ ਨਵਾਂਸ਼ਹਿਰ ਵਿਖੇ ਧਰਮ ਪਾਲ ਓਡੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਕਸ਼ਮੀਰ ਸਿੰਘ ਿਢੱਲੋਂ ਦੀ ਅਗਵਾਈ ਵਿਚ ਸਾਰੇ ਮੈਂਬਰਾਂ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ। ਉਪਰੰਤ ਮੀਟਿੰਗ ਵਿਚ ਦਿਲਦਾਰ ਸਿੰਘ ਚੇਅਰਮੈਨ ਪੰਜਾਬ ਨੇ ਦੱਸਿਆ ਕਿ ਪਿਛਲੇ ਦਿਨੀਂ ਮੋਗਾ 'ਚ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨਾਲ ਸਟੇਟ ਕਮੇਟੀ ਦੀ ਹੋਈ ਮੀਟਿੰਗ 'ਚ ਉਨ੍ਹਾਂ ਵੱਲੋਂ ਦਿਵਾਏ ਵਿਸ਼ਵਾਸ ਅਨੁਸਾਰ ਵੀ ਹੁਣ ਤਕ ਮੈਡੀਕਲ ਪ੍ਰਰੈਕਟੀਸ਼ਨਰਾਂ ਦੀਆਂ ਮੰਗਾਂ ਨੂੰ ਪ੍ਰਵਾਨ ਨਹੀਂ ਕੀਤਾ ਗਿਆ। ਜਿਸ ਕਾਰਨ ਸੂਬਾ ਸਰਕਾਰ ਪ੍ਰਤੀ ਉਨ੍ਹਾਂ ਵਿਚ ਰੋਸ ਹੈ। ਉਨ੍ਹਾਂ ਕਿਹਾ ਕਿ ਕਰੀਬ ਤਿੰਨ ਸਾਲ ਤੋਂ ਉਪਰ ਸੂਬੇ 'ਚ ਕੈਪਟਨ ਸਰਕਾਰ ਦਾ ਸਮਾਂ ਲੰਘ ਚੁੱਕਾ ਹੈ। ਪਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ। ਉਨ੍ਹਾਂ ਮੈਡੀਕਲ ਪ੍ਰਰੈਕਟੀਸ਼ਨਰਾਂ ਦੀਆਂ ਸਮੱਸਿਆ ਦਾ ਜਲਦੀ ਹੀ ਹੱਲ ਕੱਢਣ ਦੀ ਅਪੀਲ ਕੀਤੀ। ਇਸ ਮੌਕੇ ਬਿਮਲ, ਤੇਜਿੰਦਰ ਜੋਤ, ਰਾਮਜੀ ਦਾਸ, ਰਸ਼ਪਾਲ, ਅਸ਼ੋਕ ਸ਼ਰਮਾ ਓਡੀ, ਧਰਮਜੀਤ ਸਿੰਘ ਓਡੀ, ਹਰਜਿੰਦਰ ਸਿੰਘ ਨਵਾਂਸ਼ਹਿਰ, ਸਤਨਾਮ ਮੁਕੰਦਪੁਰ, ਕਸ਼ਮੀਰ ਸਿੰਘ ਬੰਗਾ, ਬਲਵੀਰ ਸੜੋਆ, ਬਲਵੀਰ ਮਜਾਰੀ, ਰਾਜੇਸ ਓਡੀ, ਰਵੀ ਬਹਿਰਾਮ ਆਦਿ ਵੀ ਹਾਜ਼ਰ ਸਨ।