ਨਰਿੰਦਰ ਮਾਹੀ, ਬੰਗਾ : ਭਾਜਪਾ ਸਰਕਾਰ ਵੱਲੋਂ ਪਾਸ ਕੀਤੇ ਸੀਏਏ, ਧਾਰਾ 370, ਯੂਪੀ 'ਚ ਸਿੱਖਾਂ ਨੂੰ ਨਗਰ ਕੀਰਤਨ ਦੀ ਆਗਿਆ ਨਾ ਦੇਣਾ, ਦਿੱਲੀ ਵਿਚ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਢਾਹੁਣ ਅਤੇ ਸ੍ਰੀ ਗੁਰੂ ਗ੍ੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਅਜੇ ਤਕ ਨਾ ਫੜਨ ਦੇ ਵਿਰੋਧ ਵਿਚ ਸ਼੍ਰੋਮਣੀ ਅਕਾਲੀ ਦਲ (ਅ), ਦਲ ਖਾਲਸਾ, ਯੂਨਾਈਟਡ ਅਕਾਲੀ ਦਲ ਅਤੇ ਹੋਰ ਸਿੱਖ ਜਥੇਬੰਦੀਆਂ ਸਮੇਤ ਵੱਖ-ਵੱਖ ਧਿਰਾਂ ਵੱਲੋਂ ਬੰਦ ਦਾ ਸੱਦਾ ਦਿੱਤਾ ਗਿਆ ਸੀ ਪਰ ਬੰਗਾ ਵਿਚ ਬੰਦ ਦਾ ਕੋਈ ਵੀ ਅਸਰ ਦਿਖਾਈ ਨਹੀਂ ਦਿੱਤਾ। ਬਜ਼ਾਰਾਂ ਵਿਚ ਹਰ ਰੋਜ਼ ਦੀ ਤਰ੍ਹਾਂ ਚਹਿਲ ਪਹਿਲ ਰਹੀ। ਦੁਕਾਨਾਂ ਤੇ ਹੋਰ ਅਦਾਰੇ ਆਮ ਵਾਂਗ ਖੁਲ੍ਹੇ ਰਹੇ। ਟ੍ਰੈਿਫ਼ਕ ਵੀ ਆਮ ਦੀ ਤਰ੍ਹਾਂ ਚਲਦੀ ਦਿਖਾਈ ਦਿੱਤੀ।