ਜਗਤਾਰ ਮਹਿੰਦੀਪੁਰੀਆ, ਬਲਾਚੌਰ : ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਰੋਸ ਵੱਜੋਂ ਭਾਰਤੀ ਜਨਤਾ ਪਾਰਟੀ ਓਬੀਸੀ ਮੋਰਚਾ ਪੰਜਾਬ ਵੱਲੋਂ ਕਾਂਗਰਸ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਰਾਹੁਲ ਆਦੋਆਣਾ ਸੂਬਾਈ ਸਹਿ ਕੈਸ਼ੀਅਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਜੋ ਕਿ ਕੁੰਭਕਰਣੀ ਨੀਂਦ ਸੁੱਤੀ ਪਈ ਹੈ, ਸੂਬੇ 'ਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਰਹੀ ਹੈ। ਸੁੱਤੀ ਪਈ ਸਰਕਾਰ ਨੂੰ ਜਗਾਉਣ ਲਈ ਭਾਜਪਾ ਦੇ ਓਬੀਸੀ ਮੋਰਚਾ ਵਲੋਂ ਸਾਰੇ ਪੰਜਾਬ ਵਿਚ ਇਹ ਧਰਨੇ ਦਿੱਤੇ ਜਾ ਰਹੇ ਹਨ। ਪੰਜਾਬ ਵਿਚ ਨਸ਼ਾ ਖਤਮ ਕਰਕੇ ਪੀੜਤਾਂ ਨੰੂ ਇਨਸਾਫ ਨਹੀ ਦਿੰਦੀ ਜੋ ਲੋਕੀ ਸ਼ਰਾਬ ਨਾਲ ਮਰੇ ਹਨ। ਸਰਕਾਰ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਨਹੀਂ ਕਰਦੀ। ਅਸੀਂ ਮੰਗ ਕਰਦੇ ਹਾਂ ਕਿ ਪੰਜਾਬ ਸਰਕਾਰ ਜ਼ਹਿਰੀਲੀ ਸ਼ਰਾਬ ਦੇ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾ ਕੇ ਪੀੜਤ ਪਰਿਵਾਰ ਨੂੰ 25-25 ਲੱਖ ਦੀ ਮਾਲੀ ਸਹਾਇਤਾ ਦਿੱਤੀ ਜਾਵੇ। ਜੇਕਰ ਪੰਜਾਬ ਸਰਕਾਰ ਨੇ ਪੀੜਤਾਂ ਦੀ ਸਾਰ ਨਾ ਲਈ ਤੇ ਮੁਲਜ਼ਮਾਂ ਨੂੰ ਸਜ਼ਾ ਨਾ ਦਿੱਤੀ ਤਾਂ ਭਾਰਤੀ ਜਨਤਾ ਪਾਰਟੀ ਓਬੀਸੀ ਮੋਰਚਾ ਆਪਣਾ ਸੰਘਰਸ਼ ਹੋਰ ਤੇਜ ਕਰੇਗਾ ਅਤੇ ਮੁੱਖ ਮੰਤਰੀ ਦੀ ਕੋਠੀ ਦਾ ਅਤੇ ਦਫ਼ਤਰ ਦਾ ਿਘਰਾਓ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਦਿਸ਼ਾ ਨਿਰਦੇਸ਼ਾ ਤਹਿਤ ਸੂਬਾ ਪ੍ਰਧਾਨ ਓਬੀਸੀ ਰਜਿੰਦਰ ਬਿੱਟਾ ਦੀਆਂ ਹਦਾਇਤਾਂ 'ਤੇ ਸੂਬੇ ਵੱਲੋਂ ਨਿਯੁਕਤ ਇੰਚਾਰਜ਼ ਰਜਨੀ ਕੰਡਾ ਸੈਕਟਰੀ ਓਬੀਸੀ ਮੋਰਚਾ, ਭਾਜਪਾ ਦੀ ਜ਼ਿਲ੍ਹਾ ਪ੍ਰਧਾਨ ਡਾ. ਪੂਨਮ ਮਾਨਿਕ, ਓਬੀਸੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਵਿਜੇ ਭਾਟੀਆ ਸੰਡਰੇਵਾਲ ਨੇ ਸ਼ਿਰਕਤ ਕੀਤੀ। ਇਸ ਧਰਨੇ ਵਿਚ ਸਟੇਟ ਪ੍ਰਭਾਰੀ ਵਰਿੰਦਰ ਕੌਰ ਥਾਂਦੀ, ਸੁਨੀਤਾ ਚੌਧਰੀ, ਅਸ਼ੋਕ ਕੁਮਾਰ ਕਰੀਮਪੁਰ ਧਿਆਨੀ, ਵਰਿੰਦਰ ਸੈਣੀ, ਅਨਿਲ ਧਾਮ ਮੰਡਲ ਪ੍ਰਧਾਨ ਸਾਹਿਬਾ, ਨੰਦ ਕਿਸ਼ੋਰ ਬਲਾਚੌਰ, ਰਾਜੂ ਨੰਦ, ਅਜੇ ਕਟਾਰੀਆ ਪ੍ਰਧਾਨ ਯੂਵਾ ਮੋਰਚਾ, ਸੁਰੇਸ਼ ਚੇਚੀ, ਕਮਲ ਚੇਚੀ, ਨਿਮਰਤਾ ਖੰਨਾ, ਸੁਰਿੰਦਰ ਬਗਾਣੀਆਂ ਆਦਿ ਹਾਜ਼ਰ ਸਨ।