ਸੈਂਪਲੇ ਸਰਹਾਲ ਕਾਜੀਆਂ, ਬਹਿਰਾਮ : ਪੰਜਾਬ, ਯੂਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਸਮੁੱਚੇ ਪੰਜਾਬ ਵਿੱਚ ਉਲੀਕੇ ਸੰਘਰਸ਼ ਪ੍ਰਰੋਗਰਾਮ ਤਹਿਤ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ.ਉਪ ਮੰਡਲ ਬਹਿਰਾਮ ਨੰਬਰ 1 ਅਤੇ 2 ਦੇ ਸਮੂਹ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਢੇ ਤਿੰਨ ਸਾਲ ਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਸਰਕਾਰ ਨੇ ਆਮ ਲੋਕਾਂ, ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਅਤੇ ਵਿਦਿਆਰਥੀਆਂ ਨਾਲ ਕੀਤੇ ਵਾਅਦੇ ਪੂਰੇ ਨਹੀ ਕੀਤੇ। ਇਸ ਮੌਕੇ ਸੁਰਿੰਦਰਪਾਲ ਪ੍ਰਧਾਨ ਡਵੀਜਨ ਬੰਗਾ, ਮਲਕੀਤ ਚੰਦ, ਬਲਵੀਰ ਸਿੰਘ, ਪਿੰ੍ਸ ਕੁਮਾਰ, ਲੇਖ ਰਾਜ, ਮਨਦੀਪ ਸਿੰਘ, ਜੈ ਚੰਦ, ਰਾਜਵਿੰਦਰ ਸਿੰਘ, ਅਰੁਣ ਕੁਮਾਰ, ਭੁਪਿੰਦਰ ਸਿੰਘ, ਕੁਲਦੀਪ ਸਿੰਘ, ਸੁਖਦੀਪ ਸਿੰਘ, ਹਰਪਾਲ ਸਿੰਘ, ਸੁਮਨਦੀਪ ਕੌਰ, ਜਸਵੀਰ ਕੁਮਾਰ, ਅਮਰਜੀਤ ਸਿੰਘ, ਇੰਦਰਜੀਤ ਸਿੰਘ, ਰਘਵੀਰ ਸਿੰਘ, ਰਾਮਪਾਲ, ਕਮਲਦੇਵ, ਧਨਪਤ ਰਾਏ, ਰੋਹਿਤ ਕੁਮਾਰ, ਪਿੰਟੂ ਮੱਲ ਆਦਿ ਵੀ ਹਾਜ਼ਰ ਸਨ।