ਨਰਿੰਦਰ ਮਾਹੀ, ਬੰਗਾ : ਪੰਜਾਬ-ਯੂਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਬਿਜਲੀ ਦਫ਼ਤਰ ਬੰਗਾ ਵਿਖੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ। ਇਸ ਸਬੰਧੀ ਵੱਖ-ਵੱਖ ਬੁਲਾਰਿਆਂ ਵੱਲੋਂ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੇ ਭੱਤਿਆਂ ਤੇ ਲਾਈ ਕੱਟ ਦੇ ਵਿਰੋਧ 'ਚ ਵਿਚਾਰ ਪ੍ਰਗਟਾਵੇ ਗਏ ਅਤੇ ਪੁਰਾਣੀ ਪੈਨਸ਼ਨ ਸਕੀਮ, ਡੀਏ ਦੀਆਂ ਕਿਸ਼ਤਾਂ, ਬਹਾਲ ਕਰਨ, ਪੇ-ਕਮਿਸ਼ਨ ਦੀ ਰਿਪੋਰਟ ਜਲਦੀ ਦੇਣ ਦੀ ਮੰਗ ਕੀਤੀ, ਪੈਟਰੋਲ ਭੱਤਾ ਘਟਾਇਆ ਮੁੜ ਪੂਰਾ ਕਰਨ ਦੀ ਮੰਗ ਕੀਤੀ ਗਈ। 23 ਸਾਲਾਂ ਸਕੇਲ ਬਿਨ੍ਹਾਂ ਸ਼ਰਤ ਦੇਣ ਦੀ ਮੰਗ ਕੀਤੀ। ਇਸ ਦੌਰਾਨ ਰਾਮ ਲੁਭਾਇਆ ਸਰਕਲ ਪ੍ਰਧਾਨ ਟੀਐੱਸਯੂ ਨਵਾਂਸ਼ਹਿਰ ਆਦਿ ਨੇ ਰੈਲੀ ਨੂੰ ਸੰਬੋਧਨ ਕੀਤਾ ਤੇ ਕਿਹਾ ਕਿ ਨਵੇਂ ਭਰਤੀ ਕੀਤੇ ਜਾ ਰਹੇ ਪੰਜਾਬ ਦੇ ਮੁਲਾਜ਼ਮਾਂ ਨੂੰ ਕੇਂਦਰ ਦੇ ਪੈਟਰਨ ਤੇ ਤਨਖਾਹ ਸਕੇਲ ਦੇਣ ਬਾਰੇ ਵੀ ਵਿਰੋਧ ਕੀਤਾ। ਐੱਮਐੱਲਏਐੱਮ ਪੀਜ ਨੂੰ ਮਿਲਦੇ ਭੱਤੇ ਉੱਤੇ ਕੱਟ ਲਗਾ ਕੇ ਖਜ਼ਾਨੇ ਨੂੰ ਭਰਨ ਦੀ ਗੱਲ ਕਿਉਂ ਨਹੀਂ ਕੀਤੀ ਜਾਂਦੀ, ਲੀਡਰ ਵੱਡੀਆਂ ਵੱਡੀਆਂ ਪੈਨਸ਼ਨਾਂ ਲੈ ਰਹੇ ਹਨ। ਉਨ੍ਹਾਂ 'ਤੇ ਕੱਟ ਲਗਾ ਕੇ ਸਰਕਾਰੀ ਖ਼ਜ਼ਾਨੇ ਨੂੰ ਭਰਿਆ ਜਾ ਸਕਦਾ ਹੈ, ਜੋ ਨਹੀਂ ਕੀਤਾ ਜਾ ਰਿਹਾ, ਮੁਲਾਜ਼ਮਾਂ ਦੀਆਂ ਪੈਨਸ਼ਨਾਂ 2004 ਤੋਂ ਬੰਦ ਜਰੂਰ ਕੀਤੀਆਂ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਮੁਲਾਜਮਾਂ ਨੂੰ ਪੁਰਾਣੀ ਪੈਂਸਨ ਸਕੀਮ ਲਾਗੂ ਕੀਤੀ ਜਾਵੇ, ਡੀਏ ਪੇ-ਕਮਿਸ਼ਨ ਦੀ ਰਿਪੋਰਟ ਤੁਰੰਤ ਦਿੱਤੀ ਜਾਵੇ। ਜੋ ਸਰਕਾਰ ਵੱਲੋਂ ਮੁਲਾਜਮਾਂ ਲਈ ਤੁਗਲਕੀ ਫਰਮਾਨ ਜਾਰੀ ਕੀਤੇ ਜਾ ਰਹੇ ਹਨ ਉਹ ਵਾਪਸ ਲਏ ਜਾਣ। ਜੇਕਰ ਸਰਕਾਰ ਅਜਿਹਾ ਨਹੀਂ ਕਰਦੀ ਤਾਂ ਪੰਜਾਬ ਯੂਟੀ ਮੁਲਾਜ਼ਮ ਅਤੇ ਪੈਨਸਨਰਜ ਦੇ ਸਾਂਝੇ ਫਰੰਟ ਵੱਲੋਂ 10 ਅਗਸਤ ਨੂੰ ਵਿਧਾਇਕ ਅੰਗਦ ਸਿੰਘ ਹਲਕਾ ਨਵਾਂਸਹਿਰ, ਵਿਧਾਇਕ ਹਲਕਾ ਬੰਗਾ ਸੁਖਵਿੰਦਰ ਸਿੰਘ ਸੁੱਖੀ ਨੂੰ 12 ਅਗਸਤ, ਵਿਧਾਇਕ ਹਲਕਾ ਵਿਧਾਇਕ ਬਲਾਚੌਰ ਨੂੰ 14 ਅਗਸਤ ਨੂੰ ਕਾਲੇ ਚੋਲੇ ਪਾ ਕੇ ਰੋਸ ਪੱਤਰ ਦਿੱਤੇ ਜਾਣਗੇ ਅਤੇ 18 ਅਗਸਤ ਸਮੁਚੇ ਪੰਜਾਬ ਅੰਦਰ ਹਾਜਰੀਆਂ ਲਗਾਉਣ ਉਪਰੰਤ ਡਿਊਟੀਆਂ ਤੋਂ ਵਾਕ ਆਊਟ ਕਰਨਗੇ। ਇਸ ਤਰ੍ਹਾਂ ਪੂਰੇ ਪੰਜਾਬ ਦਾ ਕੰਮਕਾਜ ਬੰਦ ਕੀਤਾ ਜਾਵੇਗਾ। ਇਸ ਮੌਕੇ ਵਿੱਤ ਸਕੱਤਰ ਟੀਐੱਸਯੂ ਪੰਜਾਬ, ਮੋਹਣ ਲਾਲ ਦਿਹਾਤੀ ਸਬ ਡਵੀਜ਼ਨ ਬੰਗਾ ਦੇ ਪ੍ਰਧਾਨ, ਹਰਮੇਸ਼ ਲਾਲ ਸਿਟੀ ਸਬ ਡਵੀਜਨ ਬੰਗਾ ਦੇ ਪ੍ਰਧਾਨ, ਦਿਨੇਸ਼ ਕੁਮਾਰ, ਗੁਰਮੀਤ ਸਿੰਘ ਸਾਬਕਾ ਸਬ ਡਵੀਜਨ ਸਿਟੀ ਬੰਗਾ ਦੇ ਪ੍ਰਧਾਨ, ਸਤਨਾਮ ਸਿੰਘ ਡਵੀਜਨ ਬੰਗਾ ਦੇ ਸਕੱਤਰ, ਜੋਗਿੰਦਰ ਪਾਲ ਸਬ ਡਵੀਜਨ ਸਹਾਇਕ ਸਕੱਤਰ, ਗੁਰਜੀਤ ਕੁਮਾਰ ਦਿਹਾਤੀ ਸਬ ਡਵੀਜਨ ਬੰਗਾ ਦੇ ਸਕੱਤਰ, ਨਰੰਜਣ ਸਿੰਘ ਡਵੀਜਨ ਸਹਾਇਕ ਸਕੱਤਰ ਟੀਐੱਸਯੂ ਬੰਗਾ ਆਦਿ ਵੀ ਹਾਜ਼ਰ ਸਨ।