ਨਰਿੰਦਰ ਮਾਹੀ, ਹਰਪ੍ਰਰੀਤ ਸਿੰਘ ਪਠਲਾਵਾ, ਬੰਗਾ : ਆਮ ਆਦਮੀ ਪਾਰਟੀ ਵਿਧਾਨ ਸਭਾ ਬੰਗਾ ਟੀਮ ਵੱਲੋਂ ਆਜਾਦ ਚੌਕ ਵਿਖੇ ਪੰਜਾਬ ਵਿਚ ਸਭ ਤੋਂ ਮਹਿੰਗੀ ਬਿਜਲੀ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਦੇ ਨਾਲ ਮੁਹੱਲਾ ਨਿਵਾਸੀਆਂ ਨੇ ਵੀ ਬਿਜਲੀ ਦੇ ਬਿੱਲ ਸਾੜ ਕੇ ਆਪਣਾ ਰੋਸ ਜਤਾਇਆ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਜਿਸ ਤਰ੍ਹਾਂ ਬਿਜਲੀ ਦੇ ਰੇਟ ਬਹੁਤ ਘੱਟ ਨੇ ਪੰਜਾਬ ਵਿਚ ਵੀ ਬਿਜਲੀ ਦੇ ਰੇਟ ਘੱਟ ਹੋਣੇ ਚਾਹੀਦੇ ਨੇ ਹੁਣ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਤੋਂ ਹੀ ਆਸ ਹੈ। ਜ਼ਿਲ੍ਹਾ ਸਕਤੱਰ ਮਨੋਹਰ ਲਾਲ ਗਾਬਾ ਨੇ ਕਿਹਾ ਦਿੱਲੀ ਨਿਵਾਸੀਆਂ ਨੂੰ ਸਸਤੀ ਬਿਜਲੀ, ਬੱਚਿਆਂ ਲਈ ਵਧੀਆ ਸਿੱਖਿਆ, ਮੁਹੱਲਾ ਕਲੀਨਿਕ, ਸਰਕਾਰੀ ਹਸਪਤਾਲਾਂ ਵਿਚ ਵਧੀਆ ਇਲਾਜ ਦੀ ਸਹੂਲਤਾਂ ਹਨ ਉਹ ਪੰਜਾਬ ਵਾਸੀਆਂ ਨੂੰ ਵੀ ਆਪ ਦੀ ਸਰਕਾਰ ਬਣਨ 'ਤੇ ਮਿਲਣਗੀਆਂ।

ਸ਼ਿਵ ਕੌੜਾ ਜਨਰਲ ਸਕੱਤਰ ਟਰੇਡ ਵਿੰਗ ਪੰਜਾਬ ਨੇ ਕਿਹਾ ਪੰਜਾਬ ਦੇ ਲੋਕ ਹੁਣ ਬਿਜਲੀ ਦੇ ਵੱਡੇ ਵੱਡੇ ਬਿੱਲ ਭਰਕੇ ਅੱਕ ਚੁੱਕੇ ਹਨ ਅਤੇ ਪੰਜਾਬ ਵਿਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਚਾਹੁੰਦੇ ਹਨ। ਰਣਵੀਰ ਰਾਣਾ ਜ਼ਿਲ੍ਹਾ ਪ੍ਰਧਾਨ ਟਰੇਡ ਵਿੰਗ ਨੇ ਕਿਹਾ ਕਿ ਪੂਰੇ ਪੰਜਾਬ ਵਿਚ ਘਰ-ਘਰ ਦੁਕਾਨਾਂ 'ਤੇ ਜਾ ਕੇ ਪਰਚੇ ਵੰਡ ਕੇ ਦਿੱਲੀ ਦੀ ਬਿਜਲੀ ਦੀਆਂ ਮਿਲ ਰਹੀਆਂ ਸਹੂਲਤਾਂ ਬਾਰੇ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ। ਅਮਰਦੀਪ ਬੰਗਾ ਬਲਾਕ ਪ੍ਰਧਾਨ ਨੇ ਦੱਸਿਆ ਪੰਜਾਬ ਤੋਂ ਸਸਤੀ ਬਿਜਲੀ ਖਰੀਦ ਕੇ ਵੀ ਦਿੱਲੀ ਵਿਚ 200 ਯੂਨਿਟ ਫਰੀ ਹੈ ਤੇ ਬਿਜਲੀ ਰੇਟ ਵੀ ਬਹੁਤ ਘੱਟ ਨੇ।

ਪੰਜਾਬ ਸਰਕਾਰ ਵੀ ਕਾਰਪੋਰੇਟ ਘਰਾਣਿਆਂ ਨਾਲ ਮਿਲ ਕੇ ਲੋਕਾਂ ਨੂੰ ਵੱਡੇ ਵੱਡੇ ਬਿਜਲੀ ਬਿਲ ਭੇਜ ਕੇ ਲੁੱਟ ਰਹੀ ਹੈ। ਆਜਾਦ ਚੌਂਕ ਬੰਗਾ ਦੇ ਮੇਨ ਬਾਜ਼ਾਰ 'ਚ ਬਿਜਲੀ ਬਿੱਲ ਜਲਾਉਣ ਤੋਂ ਬਾਅਦ ਸਾਰੀਆਂ ਦੁਕਾਨਾਂ 'ਤੇ ਦਿੱਲੀ ਦੇ ਬਿਜਲੀ ਬਿੱਲਾ ਬਾਰੇ ਲੋਕਾਂ ਨੂੰ ਜਾਣਕਾਰੀ ਮੁਹਈਆ ਕਰਵਾਉਣ ਲਈ ਪਰਚੇ ਵੰਡੇ ਗਏ। ਇਸ ਮੌਕੇ ਬਿ੍ਜ ਭੂਸਣ ਵਾਲੀਆ, ਅਮਿਤ ਭੰਮੀ, ਆਤਮ ਪ੍ਰਕਾਸ਼, ਹਰਭਜਨ ਸਿੰਘ, ਗੁਰਪ੍ਰਰੀਤ ਕੌਰ, ਕੁਲਵਿੰਦਰ ਕੌਰ, ਰੀਮਾ ਰਾਣੀ, ਕਿਰਨ ਗਾਬਾ, ਬਬਲੀ ਮੂੰਗਾ, ਪ੍ਰਰੇਮ ਲਤਾ ਕੌੜਾ, ਕਿ੍ਸਨ ਲਾਲ, ਮਨੋਹਰ ਲਾਲ, ਵਿਜੇ ਕਨੌਜੀਆ, ਵਿਨਾਇਕ ਕਨੌਜੀਆ, ਨੰਨੂ ਗੁਪਤਾ, ਅਨੀਤਾ ਰਾਣੀ, ਸੀਮਾ ਰਾਣੀ, ਬਿ੍ਜ ਭੂਸਣ ਚੋਪੜਾ, ਕੁਲਬੀਰ ਪਾਬਲਾ, ਅਸੋਕ ਕੈਂਥ, ਨਰਿੰਦਰ ਕੁਮਾਰ ਕਿੱਟੂ, ਪ੍ਰਦੀਪ ਕੁਮਾਰ, ਤਰਸੇਮ ਰਾਣਾ ਆਦਿ ਸ਼ਾਮਲ ਸਨ।