ਪ੍ਰਦੀਪ ਭਨੋਟ, ਨਵਾਂਸ਼ਹਿਰ

ਸਥਾਨਕ ਦੁਸਹਿਰਾ ਗਰਾਊਂਡ ਵਿਖੇ ਆਮ ਆਦਮੀ ਪਾਰਟੀ ਵੱਲੋਂ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਲੋਹੜੀ ਦੀ ਅਗਨੀ ਵਿਚ ਸਾੜੀਆਂ ਗਈਆਂ। ਇਸ ਦੀ ਅਗਵਾਈ ਸ਼ਿਵਕਰਨ ਚੇਚੀ ਜ਼ਿਲ੍ਹਾ ਪ੍ਰਧਾਨ ਅਤੇ ਮਨੋਹਰ ਲਾਲ ਗਾਬਾ ਜ਼ਿਲ੍ਹਾ ਸੈਕਟਰੀ ਵੱਲੋਂ ਕੀਤੀ ਗਈ। ਸ਼ਿਵਕਰਨ ਚੇਚੀ ਨੇ ਕਿਹਾ ਕਿ ਅੱਜ ਪੂਰਾ ਪੰਜਾਬ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਖਿਲਾਫ ਲੜਾਈ ਲੜ ਰਿਹਾ ਹੈ। ਆਮ ਆਦਮੀ ਪਾਰਟੀ ਸ਼ੁਰੂ ਤੋਂ ਹੀ ਸੱਚੇ ਦਿਲੋਂ ਅਪਣੇ ਕਿਸਾਨ ਭਰਾਵਾਂ ਨਾਲ ਖੜੀ ਹੈ। ਜੇਕਰ ਸਰਕਾਰ ਨੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਵਾਪਸ ਨਹੀਂ ਲਿਆ ਤਾਂ ਲੋਕ ਇਨ੍ਹਾਂ ਸਰਕਾਰਾਂ ਨੂੰ ਜੜ ਤੋਂ ਉਖਾੜ ਦੇਣਗੇ। ਇਸ ਮੌਕੇ ਚੰਦਰ ਮੋਹਨ ਜੇਡੀ ਜ਼ਿਲ੍ਹਾ ਮੀਡੀਆ ਇੰਚਾਰਜ, ਜਸਵੀਰ ਮਹਾਲੋਂ ਆਫਿਸ ਇੰਚਾਰਜ, ਗਗਨ ਅਗਨੀਹੋਤਰੀ ਈਵੈਂਟ ਇੰਚਾਰਜ, ਵਿਕਾਸ ਸ਼ਾਰਦਾ ਸੋਸ਼ਲ ਮੀਡੀਆ ਇੰਚਾਰਜ, ਰਜਿੰਦਰ ਲੋਹਟੀਆ, ਰਮਨ ਕਸਾਨਾ, ਸਮਰਜੀਤ ਸਿੰਘ, ਸੁਰਿੰਦਰ ਬੈਂਸ, ਤਜਿੰਦਰ ਤੇਜਾ, ਰਣਵੀਰ ਰਾਣਾ, ਸਤਨਾਮ ਸਿੰਘ ਿਝੱਕਾ, ਅਮਰਦੀਪ ਸਿੰਘ ਸਾਰੇ ਬਲਾਕ ਪ੍ਰਧਾਨ, ਸੁਮਿਤ ਕੁਮਾਰ, ਸਤਨਾਮ ਜਲਾਲਪੁਰ, ਸ਼ਿਵ ਕੌੜਾ, ਸੰਤੋਸ ਕਟਾਰੀਆ, ਬਿੱਟਾ ਰਾਣਾ, ਰਾਜ ਰਾਣੀ, ਰਾਜੇਸ਼ ਚੁੰਬਰ, ਚਰਨਜੀਤ ਕਟਾਰੀਆ, ਬਲਵੀਰ ਕਰਨਾਣਾ, ਮੰਗਲ ਬੈਂਸ, ਜੱਸੀ ਘੱਕੇਵਾਲ, ਸ਼ਿੰਦਰਪਾਲ, ਅਸ਼ੋਕ ਕੁਮਾਰ, ਕਰਨ ਕਟਾਰੀਆ, ਜਗਨਨਾਥ, ਰਾਮ ਲਾਲ, ਮਨਜੀਤ ਰਾਏ, ਸ਼ਿੰਦੀ ਲੰਬੜ ਆਦਿ ਹਾਜ਼ਰ ਸਨ।