ਬਲਜੀਤ ਰਤਨ, ਨਵਾਂਸ਼ਹਿਰ : ਵੱਖ-ਵੱਖ ਟਰੇਡ ਯੂਨੀਅਨਾਂ ਅਤੇ ਜਨਤਕ ਜੱਥੇਬੰਦੀਆਂ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਦੇਸ਼ ਵਿਆਪੀ 2 ਰੋਜ਼ ਹੜਤਾਲ ਨੂੰ ਸਫਲ ਬਣਾਉਣ ਲਈ ਪਾਏ ਯੋਗ ਤੇ ਸ਼ਹੀਦ ਭਗਤ ਸਿੰਘ ਨਗਰ ਦੀਆਂ ਯੂਨੀਅਨਾਂ ਅਤੇ ਜਨਤਕ ਜੱਥੇਬੰਦੀਆਂ ਨੂੰ ਇਨਕਲਾਬੀ ਵਧਾਈ ਦਿੱਤੀ। ਵਧਾਈ ਦਿੰਦਿਆਂ ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਬਲਰਾਮ ਸਿੰਘ ਮੱਲਪੁਰ ਨੇ ਕਿਹਾ ਕਿ ਟਰੇਡ ਯੂਨੀਅਨ ਆਗੂਆਂ ਅਤੇ ਸਮੂਹ ਵਰਕਰਾਂ ਨੇ ਬਹੁਤ ਹੀ ਸ਼ਲਾਘਾਯੋਗ ਕੰਮ ਕਰਕੇ ਇਕ ਮੁੱਖਤਾ ਦਾ ਪੂਰਨ ਸਬੂਤ ਦਿੱਤਾ ਹੈ। ਵੱਖ-ਵੱਖ ਟਰੇਡ ਯੂਨੀਅਨਾਂ ਵੱਲੋਂ ਆਪਣੇ-ਆਪਣੇ ਅਦਾਰੀਆਂ ਵਿਚ ਸਫਲ ਹੜਤਾਲ ਕਰਕੇ 2 ਦਿਨ ਸ਼ਹਿਰ ਵਿਚ ਰੋਸ ਮੁਜ਼ਾਹਰਾ ਕੀਤਾ। ਜਿਸ ਨਾਲ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦਾ ਅਸਲੀ ਚੇਹਰਾ ਨੰਗਾ ਹੋਇਆ। ਸਫਲ ਹੜਤਾਲ ਨੇ ਇਹ ਸਾਬਤ ਕਰ ਦਿੱਤਾ ਕਿ ਲੋਕ ਕੇਦਰੀ ਦੀ ਮੋਦੀ ਸਰਕਾਰ ਦੀਆ ਨੀਤੀਆਂ ਤੋਂ ਤੰਗ ਪ੫ੇਸ਼ਾਨ ਸਨ। ਇਸ ਗੱਲ 'ਤੇ ਤੱਤਪਰ ਹਨ ਕਿ 2019 ਦੀਆਂ ਚੋਣਾਂ ਇੱਕਠੇ ਹੋ ਕੇ ਮੋਦੀ ਸਰਕਾਰ ਨੂੰ ਸਬਕ ਸਿਖਾਇਆ ਜਾਵੇ। ਉਪਰੋਕਤ ਦੋਹਾਂ ਆਗੂਆ ਵੱਲੋਂ ਜ਼ਿਲੇ ਦੀਆਂ ਖੱਬੀਆਂ ਪਾਰਟੀਆਂ ਦੇ ਹਮਦਰਦਾਂ ਇਨਸਾਫ ਲੋਕਾਂ, ਮਜਦੂਰਾਂ, ਮੁਲਾਜ਼ਮਾਂ, ਨੌਜਵਾਨਾਂ, ਇਸਤਰੀਆਂ ਤੇ ਖਾਸ ਕਰਕੇ ਪੰਚਾਂ ਸਰਪੰਚਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ 28 ਜਨਵਰੀ 2019 ਨੂੰ ਸੀਪੀਆਈਐੱਮ ਅਤੇ ਸੀਪੀਆਈ ਵੱਲੋਂ ਲੁਧਿਆਣਾ ਦਾਣਾ ਮੰਡੀ ਵਿਚ ਕੀਤੀ ਜਾ ਰਹੀ ਵਿਸ਼ਾਲ ਰੈਲੀ ਵਿਚ ਹੁਮ-ਹੁੰਮਾ ਕੇ ਪਹੁੰਚਿਆ ਜਾਵੇ। ਰੈਲੀ 'ਚ ਪਹੁੰਚ ਕੇ ਪੰਜਾਬ ਵਿਚ ਤੀਜੇ ਮੋਰਚੇ ਦਾ ਮੁੱਡ ਬਣਿਆ ਜਾ ਸਕੇ, ਕਾ. ਬਲਵੀਰ ਸਿੰਘ ਜਾਡਲਾ ਤੇ ਬਲਰਾਮ ਮੱਲਪੁਰ ਨੇ ਸਾਫ ਤੌਰ 'ਤੇ ਕਿਹਾ ਕਿ ਖੱਬੀਆ ਪਾਰਟੀਆਤੋ ਬਿਨਾਂ ਤੀਜ ਬਦਲ ਬਣ ਹੀ ਨਹੀ ਸਕਦਾ। ਸੀਨੀਅਰ ਆਗੂ ਮਹਾ ਸਿੰਘ ਰੌੜੀ ਅਤੇ ਸੁੱਗ ਰਮਿੱਲ ਦੇ ਪ੍ਰਧਾਨ ਬਹਾਦਰ ਸਿੰਘ ਕੋਲਗੜ ਵੱਲੋਂ ਵੀ 2 ਰੋਜ਼ਾ ਹੜਤਾਲ ਨੂੰ ਕਾਮਯਾਬ ਕਰਨ ਲਈ ਮਜ਼ਦੂਰ ਜਮਾਤ ਨੂੰ ਇਨਕਲਾਬੀ ਵਧਾਈ ਦਿੱਤੀ ਗਈ। ਖੇਤ ਮਜ਼ਦੂਰ ਯੂਨੀਅਨ ਪ੍ਰਧਾਨ ਸਾਧੂ ਰਾਮ ਨੇ ਵੀ ਲੋਕਾਂ ਨੂੰ ਵਧਾਈ ਦਿੱਤੀ।