ਪੱਤਰ ਪੇ੍ਰਰਕ, ਬਲਾਚੌਰ : ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਦੇਸ਼ ਵਿਆਪੀ ਰੇਲ ਰੋਕੋ ਮੁਹਿੰਮ ਤਹਿਤ ਟੋਲ ਪਲਾਜਾ ਮਜਾਰੀ ਵਿਖੇ ਦਿਲਾਵਰ ਸਿੰਘ ਸਿੰਬਲ ਮਜਾਰਾ ਦੀ ਪ੍ਰਧਾਨਗੀ ਹੇਠ ਰੋਸ ਰੈਲੀ ਕੀਤੀ ਗਈ। ਇਸ ਦੌਰਾਨ ਸੀਟੂ ਪੰਜਾਬ ਦੇ ਪ੍ਰਧਾਨ ਮਹਾਂ ਸਿੰਘ ਰੌੜੀ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕਾਲੇ ਕਾਨੂੰਨਾਂ ਨੂੰ ਵਾਪਸ ਲੈ ਕੇ ਕਿਸਾਨਾਂ ਵਿਚ ਪਾਏ ਜਾ ਰਹੇ ਰੋਸ ਨੂੰ ਸ਼ਾਂਤ ਕਰੇ। ਉਨਾਂ੍ਹ ਲਖੀਮਪੁਰ ਕਤਲ ਕਾਂਡ ਅਤੇ ਸਿੰਘੂ ਬਾਰਡਰ ਤੇ ਲਖਵੀਰ ਸਿੰਘ ਦੇ ਹੋਏ ਕਤਲ ਮਾਮਲੇ ਦੀ ਨਿਆਂਇਕ ਜਾਂਚ ਕਰਕੇ ਕਥਿਤ ਮੁਲਜ਼ਮਾਂ ਨੂੰ ਸਜਾਵਾਂ ਦੇਣ ਦੀ ਪੁਰਜ਼ੋਰ ਮੰਗ ਕੀਤੀ। ਇਸ ਮੌਕੇ ਪੇ੍ਮ ਰੱਕੜ, ਦਲਜੀਤ ਸਿੰਘ ਬੈਂਸ ਖੁਰਦਾਂ, ਦਰਸ਼ਨ ਸਿੰਘ ਚਣਕੋਈ, ਜੋਗਾ ਸਿੰਘ, ਬਲਵੀਰ ਸਿੰਘ, ਦਿਲਬਾਗ ਸਿੰਘ, ਮਹਿੰਗਾ ਸਿੰਘ, ਅਮਰਜੀਤ ਸਿੰਘ ਗਿੱਲ, ਮੋਹਣ ਸਿੰਘ ਜੈਨਪੁਰ, ਸੋਹਣ ਸਿੰਘ ਜੈਨਪੁਰ, ਰਣਜੀਤ ਸਿੰਘ ਚਣਕੋਈ, ਬਲਵੀਰ ਸਿੰਘ ਸਮੇਤ ਹੋਰ ਕਿਸਾਨ, ਮਜ਼ਦੂਰ ਵੀ ਹਾਜ਼ਰ ਸਨ।