ਜਗਤਾਰ ਮਹਿੰਦੀਪੁਰੀਆ, ਬਲਾਚੌਰ : ਮਾਰਚ ਤੋਂ ਲੈ ਕੇ ਮਈ ਤਕ ਕਰਿਫ਼ਊ ਅਤੇ ਲਾਕਡਾਊਨ ਦੌਰਾਨ ਗਰੀਬ ਪਰਿਵਾਰਾਂ ਨੇ ਕਿਸ ਤਰ੍ਹਾਂ ਭੁੱਖੇ ਪੇਟ ਰਹਿ ਕੇ ਅਤੇ ਲੰਗਰਾਂ 'ਚੋਂ ਖਾਣਾ ਮੰਗਵਾ ਕੇ ਆਪਣਾ ਵਕਤ ਕੱਿਢਆ ਪਰ ਕਰਫਿਊ ਖ਼ਤਮ ਹੁੰਦੇ ਸਾਰ ਹੀ ਬਿਜਲੀ ਵਿਭਾਗ ਵੱਲੋਂ ਹਜ਼ਾਰਾਂ ਰੁਪਏ ਦੇ ਬਿੱਲ ਭੇਜ ਕੇ ਲੋਕਾਂ ਦੀਆਂ ਰਾਤਾਂ ਦੀਆਂ ਨੀਂਦਾਂ ਉਡਾ ਦਿੱਤੀਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕਾਮਰੇਡ ਪਰਵਿੰਦਰ ਮੇਨਕਾ ਤਹਿਸੀਲ ਸਕੱਤਰ ਸੀਪੀਆਈ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਜੋ ਦੇਸ਼ ਨੂੰ ਕੱਟੜਪੰਥੀ, ਧਾਰਮਿਕਤਾ ਦੀ ਅੱਗ ਵਿਚ ਧੱਕ ਰਹੀ ਹੈ। ਇਸ ਦਾ ਖਮਿਆਜ਼ਾ ਦੇਸ਼ ਦੀ ਗਰੀਬ ਅਤੇ ਲਾਚਾਰ ਜਨਤਾ ਨੂੰ ਭੁਗਤਣਾ ਪੈਣਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਅਤੇ ਪੰਜਾਬ ਦੀ ਕੈਪਟਨ ਸਰਕਾਰ ਲਾਕਡਾਉਨ ਦੌਰਾਨ ਲੋਕਾਂ ਵੱਲੋਂ ਘਰਾਂ 'ਚ ਵਰਤੀ ਗਈ ਬਿਜਲੀ ਦੇ ਬਿੱਲ ਮੁਆਫ ਕਰੇ, ਕਿਉਂਕਿ ਲੋਕਾਂ ਨੂੰ ਤਾਂ ਇਨ੍ਹਾਂ ਦਿਨਾਂ 'ਚ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਪਾਲਣਾ ਮੁਸ਼ਕਿਲ ਸੀ ਅਤੇ ਬਿਨਾ ਕੰਮਕਾਜ ਕੀਤੇ ਹਜ਼ਾਰਾਂ ਰੁਪਏ ਦੇ ਬਿਜਲੀ ਬਿੱਲ ਕਿੱਥੋਂ ਦੇਣਗੇ। ਇਸ ਮੌਕੇ ਕਾਮਰੇਡ ਜਸਪਾਲ ਸਿਆਣਾ, ਹੀਰਾ ਲਾਲ, ਚਮਨ ਲਾਲ ਸੰਧੀ, ਦਿਲਬਾਗ ਮਾਜਰਾ, ਰਣਜੀਤ ਮੰਡ, ਮਨੋਹਰ ਲਾਲ ਸੰਧੀ, ਹਰਮੇਸ਼ ਬਿੱਲਾ, ਧਰਮਪਾਲ ਸਿਆਣਾ, ਗੁਰਮੇਲ ਬਛੌੜੀ, ਪੰਮਾ ਆਲੋਵਾਲ, ਨਰੇਸ਼ ਆਲੋਵਾਲ, ਮੁਕੇਸ਼ ਪ੍ਰਰੇਮ ਨਗਰ, ਰੌਸ਼ਨ ਲਾਲ ਬੰਟੀ, ਪਿੰਦੂ ਰਾਣਾ, ਡਾ. ਜੋਗਿੰਦਰ ਚਣਕੋਈ ਆਦਿ ਹਾਜ਼ਰ ਸਨ।