ਪ੍ਰਦੀਪ ਭਨੋਟ, ਨਵਾਂਸ਼ਹਿਰ : ਅੱਜ ਕੌਮੀ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ ਡਾ. ਰਜਿੰਦਰ ਪ੍ਰਸ਼ਾਦ ਭਾਟੀਆ ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਨੇ ਸੀਐੱਚਸੀ ਬੰਗਾ ਵਿਖੇ ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾ ਕੇ ਕੀਤੀ। ਇਸ ਮੌਕੇ ਡਿਪਟੀ ਡਾਇਰੈਕਟਰ ਡਾ. ਬਲਵਿੰਦਰ ਕੌਰ ਦਫ਼ਤਰ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਚੰਡੀਗੜ੍ਹ ਵੱਲਂੋ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ, ਬਲਾਕ ਸੁੱਜੋਂ ਅਧੀਨ ਮਿੰਨੀ ਪੀਐੱਚਸੀ ਖਟਕੜਕਲਾਂ ਦੇ ਬੂਥਾਂ ਦੀ ਮੋਨੀਟਰਿੰਗ ਕੀਤੀ ਗਈ। ਇਸ ਮੌਕੇ ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਜੀ ਨੇ ਦੱਸਿਆ ਕਿ ਇਸ ਮੁਹਿੰਮ ਅਧੀਨ ਪੂਰੇ ਭਾਰਤ 'ਚ 19 ਤੋ 21 ਜਨਵਰੀ 2020 ਤਕ 0 ਤੋਂ 5 ਸਾਲ ਦੇ ਸਾਰੇ ਬੱਚਿਆਂ ਨੂੰ ਪੋਲੀਓਰੋਧਕ ਬੰੂਦਾਂ ਪਿਲਾਈਆਂ ਜਾ ਰਹੀਆਂ ਹਨ ਉਨ੍ਹਾਂ ਕਿਹਾ ਕਿ ਭਾਵੇਂ ਸਾਡੇ ਦੇਸ਼ 'ਚੋਂ ਪੋਲੀਓ ਦੀ ਬਿਮਾਰੀ ਖਤਮ ਹੋ ਚੁੱਕੀ ਹੈ, ਪਰੰਤੂ ਸਾਡੇ ਗੁਆਂਢੀ ਦੇਸ਼ਾਂ ਪਾਕਿਸਤਾਨ, ਅਫਗਾਨਿਸਤਾਨ ਅਤੇ ਨਾਈਜ਼ੀਰੀਆ ਵਿਚ ਅਜੇ ਵੀ ਪੋਲੀਓ ਦੇ ਕੇਸ ਸਾਹਮਣੇ ਆ ਰਹੇ ਹਨ। ਜਿਸ ਕਰਕੇ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ। ਇਹ ਯਕੀਨੀ ਕੀਤਾ ਜਾਵੇ ਕਿ ਇਸ ਮੁਹਿੰਮ ਦੌਰਾਨ ਕੋਈ ਵੀ 0-5 ਸਾਲ ਤਕ ਦਾ ਬੱਚਾ ਪੋਲੀਓ ਬੂੰਦਾਂ ਤੋ ਵਾਂਝਾ ਨਾ ਰਹਿ ਜਾਵੇ ਤਾਂ ਜੋ ਇਹ ਨਾ-ਮੁਰਾਦ ਬਿਮਾਰੀ ਮੁੜ ਸਾਡੇ ਦੇਸ਼ ਵਿਚ ਨਾ ਆ ਸਕੇ। ਇਸ ਮੁਹਿੰੰਮ ਅਧੀਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ 'ਚ ਕੁੱਲ 55621 ਬੱਚਿਆਂ ਨੂੰ ਪੋਲੀਓਰੋਧਕ ਬੂੰਦਾ ਪਿਲਾਉਣ ਦਾ ਟੀਚਾ ਮਿੱਥਿਆ ਗਿਆ ਹੈ। ਇਸ ਮਹਿੁੰਮ ਨੂੰ ਨੇਪਰੇ ਚਾੜ੍ਹਨ ਲਈ ਜਿਲ੍ਹੇ ਅੰਦਰ ਅੱਜ ਵੱਖ-ਵੱਖ ਥਾਵਾਂ ਤੇ ਬੂਥ ਲਾ ਕਿ ਪੋਲੀਓ ਬੂੰਦਾਂ ਪਿਲਾਈਆਂ ਜਾ ਰਹੀਆਂ ਹਨ। ਇਸ ਮੌਕੇ ਉਨ੍ਹਾਂ ਨੇ ਪਲਸ ਪੋਲੀਓ ਮੁਹਿੰਮ ਦੌਰਾਨ ਸ਼ਹੀਦ ਭਗਤ ਸਿੰਘ ਨਗਰ ਦੇ ਸਾਰੇ ਵਾਸੀਆਂ ਨੂੰ ਇਸ ਅਭਿਆਨ 'ਚ ਵੱਧ ਚੜ੍ਹ ਕੇ ਸਹਿਯੋਗ ਦੇਣ ਲਈ ਕਿਹਾ ਤਾਂ ਜੋ ਜ਼ਿਲ੍ਹੇ 'ਚ 0 ਤੋਂ 5 ਸਾਲ ਦੀ ਉਮਰ ਦੇ ਹਰ ਬੱਚੇ ਨੂੰ ਪੋਲੀਓਰੋਧਕ ਬੂੰਦਾਂ ਪਿਲਾਈਆਂ ਜਾ ਸਕਣ ਅਤੇ ਇਸ ਬਿਮਾਰੀ ਨੂੰ ਕਾਬੂ ਵਿਚ ਰਖਿਆ ਜਾ ਸਕੇ। ਡਾ. ਦਵਿੰਦਰ ਢਾਂਡਾ ਜ਼ਿਲ੍ਹਾ ਟੀਕਾਕਰਨ ਅਫਸਰ ਨੇ ਦਸਿਆ ਕਿ ਜੋ ਬੱਚੇ ਅੱਜ ਪੋਲੀਓ ਬੂੰਦਾਂ ਪੀਣ ਤੋ ਵਾਂਝੇ ਰਹਿ ਗਏ ਹਨ ਉਨਾਂ ਨੂੰ 20 ਅਤੇ 21 ਜਨਵਰੀ 2020 ਨੂੰ ਟੀਮਾਂ ਵਲੋਂ ਘਰ-2 ਜਾ ਕੇ ਪਲਸ ਪੋਲੀਓ ਬੰੂਦਾਂ ਪਿਆਈਆਂ ਜਾਣਗੀਆਂ। ਜਿਸ ਵਾਸਤੇ ਜਿਲ੍ਹੇ ਅੰਦਰ 444 ਘਰ-ਘਰ ਜਾਣ ਵਾਲੀਆਂ ਟੀਮਾਂ, 7 ਮੋਬਾਈਲ ਟੀਮਾਂ ਅਤੇ 16 ਟ੍ਾਂਜਿਟ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜਿਨ੍ਹਾਂ ਦੀ ਨਿਗਰਾਨੀ ਲਈ 46 ਸੁਪਰਵਾਈਜ਼ਰ ਲਾਏ ਗਏ ਹਨ। ਇਸ ਮੌਕੇ ਡਾ. ਸੁਖਵਿੰਦਰ ਸਿੰਘ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ, ਡਾ.ਕਵਿਤਾ ਐੱਸਐੱਮਓ ਸੀਐੱਚਸੀ ਬੰਗਾ, ਡਾ. ਹਰਜਿੰਦਰ ਮੈਡੀਕਲ ਅਫ਼ਸਰ ਅਤੇ ਸ਼ੁਸ਼ੀਲ ਕੁਮਾਰ ਕੰਪਿਊਟਰ ਅਸਿਸਟੈਂਟ ਹਾਜਰ ਸਨ। ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਡਾ.ਸੁਖਵਿੰਦਰ ਸਿੰਘ ਹੀਰਾ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਨੂੰ ਬੰਗਾ ਅਤੇ ਬਲਾਕ ਮੁਕੰਦਪੁਰ, ਰਾਮ ਸਿੰਘ ਡੀਪੀਐੱਮ (ਐੱਨਐੱਚਐੱਮ) ਨੂੰ ਬਲਾਕ ਸੜੋਆ, ਡਾ. ਕੁਲਦੀਪ ਰਾਏ ਜਿਲ੍ਹਾ ਸਿਹਤ ਅਫ਼ਸਰ ਪੀਐਚਸੀ ਬਲਾਚੌਰ, ਡਾ. ਬਲਵਦਿੰਰ ਸਿੰਘ ਸਹਾਇਕ ਸਿਵਲ ਸਰਜਨ ਨੂੰ ਬਲਾਕ ਸੁੱਜੋਂ ਅਤੇ ਡਾ.ਦਵਿੰਦਰ ਢਾਂਡਾ ਜਿਲ੍ਹਾ ਟੀਕਾਕਰਨ ਅਫਸਰ ਨੂੰ ਨਵਾਂਸ਼ਹਿਰ ਅਤੇ ਬਲਾਕ ਮੁਜੱਫਰਪੁਰ ਵਿਖੇ ਮੋਨੀਟਰਿੰਗ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਮੁਹਿੰਮ ਅਧੀਨ ਅੱਜ ਜਿਲ੍ਹੇ ਅੰਦਰ ਕੁੱਲ 30067 ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਲਿਾਈਆਂ ਗਈਆਂ। ਜਿਸ ਵਿਚ ਪੀਐੱਚਸੀ ਸੁੱਜੋਂ 'ਚ 5827 ਬੱਚਿਆਂ ਨੂੰ, ਪੀਐੱਚਸੀ ਸੜੋਆ 'ਚ 3242 ਬੱਚਿਆਂ ਨੂੰ, ਸੀਅੱੈਚਸੀ ਮੁਕੰਦਪੁਰ 'ਚ 4742 ਬੱਚਿਆਂ ਨੂੰ,ਪੀਐੱਚਸੀ ਮੁੱਜਫਰਪੁਰ 'ਚ 6227 ਬੱਚਿਆਂ ਨੂੰ, ਰਾਹੋਂ ਸ਼ਹਿਰ 'ਚ 521 ਬੱਚਿਆਂ ਨੂੰ,ਬਲਾਚੌਰ ਅਰਬਨ 'ਚ 1042 ਬੱਚਿਆਂ ਨੂੰ, ਬਲਾਚੌਰ ਰੂਰਲ 'ਚ 5217 ਬੱਚਿਆਂ ਨੂੰ,ਸਿਵਲ ਹਸਪਤਾਲ ਨਵਾਂ ਸ਼ਹਿਰ ਵਿਚ 2087 ਬੱਚਿਆਂ ਨੂੰ ਅਤੇ ਸਿਵਲ ਹਸਪਤਾਲ ਬੰਗਾ ਵਿੱਚ 1162 ਬੱਚਿਆਂ ਨੂੰ ਪੋਲੀਓਰੋਧਕ ਬੰਦਾਂ ਪਿਲਾਈਆਂ ਗਈਆਂ।