ਸਟਾਫ ਰਿਪੋਰਟਰ, ਨਵਾਂਸ਼ਹਿਰ : ਪੁਲਿਸ ਵੱਲੋਂ ਇਕ ਟਰੱਕ ਚਾਲਕ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਦੇ ਏਐੱਸਆਈ ਰਾਮ ਸਿੰਘ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਨਵਾਂਸਹਿਰ ਸਾਈਡ ਤੋਂ ਅਲਾਚੋਰ ਨੂੰ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਮਹਿੰਦੀਪੁਰ ਪੁੱਲ ਗੜ੍ਹਸ਼ੰਕਰ ਰੋਡ ਨਵਾਂਸ਼ਹਿਰ ਦੇ ਥੱਲੇ ਪੁੱਜੀ ਤਾਂ ਇਕ ਟਰੱਕ 10 ਟਾਇਰੀ ਨੰਬਰ ਪੀਬੀ-03-ਏਜੇ-5545ਮਹਿੰਦੀਪੁਰ ਪੁੱਲ ਦੇ ਕੋਲ ਖੜਾ ਸੀ। ਸੜਕ ਵਿਚਾਲੇ ਟਰੱਕ ਬਿਨਾਂ ਲਾਇਟਾਂ ਬਿਨਾਂ ਇਸਾਰਾ ਬਿਨਾਂ ਰਿਫਲੈਕਟਰ ਖੜਾ ਸੀ। ਜੋ ਆਮ ਲੋਕਾਂ ਦੀ ਅਵਾਜਾਈ ਵਿਚ ਵਿਘਨ ਪਾ ਰਿਹਾ ਸੀ। ਏਐੱਸਆਈ ਰਾਮ ਸਿੰਘ ਵੱਲੋਂ ਗੱਡੀ ਦੇ ਡਰਾਇਵਰ ਅਮਰਿੰਦਰ ਸਿੰਘ ਪੁੱਤਰ ਜਗਦੀਪ ਸਿੰਘ ਵਾਸੀ ਨੇੜੇ ਫਲਾਈ ਓਵਰ ਬੈਕ ਸਾਈਡ ਬਿਜਲੀ ਗਰਿੱਡ ਮਾਨਸਾ ਪਿੰਡ ਗੋਲੇਵਾਲ ਥਾਣਾ ਤਲਵੰਡੀ ਸਾਬੋ ਦੇ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ।