ਕਲੇਰ, ਕਾਠਗੜ੍ਹ : ਥਾਣਾ ਕਾਠਗੜ੍ਹ ਪੁਲਿਸ ਨੇ ਨਾਕਾਬੰਦੀ ਦੌਰਾਨ ਇਕ ਗੱਡੀ 'ਚੋਂ ਨਾਜਾਇਜ਼ ਸ਼ਰਾਬ ਦੀਆਂ 40 ਪੇਟੀਆਂ ਬਰਾਮਦ ਕੀਤੀਆਂ ਹਨ। ਪੁਲਿਸ ਨੇ ਗੱਡੀ ਸਮੇਤ 1 ਵਿਅਕਤੀ ਕਾਬੂ ਕਰਕੇ ਉਸ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ। ਜਦ ਕਿ 2 ਵਿਅਕਤੀ ਹਨੇਰੇ ਦਾ ਫਾਇਦਾ ਉਠਾਉਂਦੇ ਮੌਕੇ 'ਤੋਂ ਫਰਾਰ ਹੋ ਗਏ। ਜਿੰਨਾ ਦੀ ਭਾਲ ਲਈ ਪੁਲਿਸ ਛਾਪਾਮਾਰੀ ਕਰ ਰਹੀ ਹੈ। ਮਾਮਲੇ ਦੇ ਜਾਂਚ ਅਧਿਕਾਰੀ ਏਐੱਸਆਈ ਹੰਸ ਰਾਜ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਨਾਕੇ 'ਤੇ ਮੌਜੂਦ ਸੀ ਕਿ ਰੋਪੜ ਵੱਲੋਂ ਆਉਂਦੀ ਗੱਡੀ ਕੁਆਲਿਸ ਨੰਬਰੀ ਪੀਬੀ 65-ਡੀ-2324 ਨੂੰ ਸ਼ੱਕ ਦੇ ਅਧਾਰ 'ਤੇ ਰੁਕਣ ਲਈ ਇਸ਼ਾਰਾ ਕੀਤਾ ਗਿਆ ਪਰ ਚਾਲਕ ਨੇ ਗੱਡੀ ਭਜਾਉਣ ਦੀ ਕੋਸ਼ਿਸ ਕੀਤੀ ਪਰ ਪੁਲਿਸ ਨੇ ਉਕਤ ਗੱਡੀ ਚਾਲਕਾਂ ਨੂੰ ਘੇਰਿਆ ਲਿਆ। ਜਦੋਂ ਗੱਡੀ ਵਿਚ ਸਵਾਰ 3 ਵਿਅਕਤੀਆਂ 'ਚੋ 2 ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਭੱਜਣ ਵਿਚ ਸਫਲ ਹੋ ਗਏ ਜਦ ਕਿ 1 ਵਿਆਕਤੀ ਨੂੰ ਕਾਬੂ ਕੀਤਾ ਗਿਆ। ਜਦੋਂ ਪੁਲਿਸ ਨੇ ਗੱਡੀ ਦੀ ਤਲਾਸ਼ੀ ਲਈ ਤਾਂ ਗੱਡੀ 'ਚੋਂ 20 ਪੇਟੀਆਂ ਸ਼ਰਾਬ ਮਾਰਕਾ 999 ਪਾਵਰ ਸਟਾਰ ਫਾਈਨ ਵਿਸਕੀ ਫਾਰ ਸੇਲ ਚੰਡੀਗੜ ਤੇ 20 ਪੇਟੀਆਂ ਨੈਨਾ ਐਕਸ ਰਮ ਸੇਲ ਫਾਰ ਚੰਡੀਗੜ ਬਰਾਮਦ ਹੋਇਆਂ। ਪੁਲਿਸ ਨੇ ਸ਼ਰਾਬ ਕਬਜੇ 'ਚ ਲੈ ਲਈ ਕਾਬੂ ਮੁਲਜ਼ਮ ਦੀ ਪਛਾਣ ਧਰਮ ਪਾਲ ਦੇ ਰੂਪ ਵਿਚ ਹੋਈ ਜਦਕਿ ਦੋਨੋਂ ਫਰਾਰ ਕਥਿਤ ਵਿਅਕਤੀਆਂ ਦੀ ਪਛਾਣ ਮੋਨੂੰ ਤੇ ਬਲਿਹਾਰ ਸਿੰਘ ਦੇ ਰੂਪ ਵਿਚ ਹੋਈ। ਪੁਲਿਸ ਫਰਾਰ ਵਿਆਕਤੀਆਂ ਨੂੰ ਫੜਨ ਲਈ ਛਾਪਾਮਾਰੀ ਕਰ ਰਹੀ ਹੈ।