ਵਰਿੰਦਰ ਹੁੰਦਲ,ਬਲਾਚੌਰ : ਸ਼ਹਿਰ ਅੰਦਰ ਸੜਕਾਂ ਦਾ ਬਹੁਤ ਹੀ ਮਾੜਾ ਹਾਲ ਹੈ। ਇਸ ਦੀ ਮਿਸਾਲ ਗੜ੍ਹਸ਼ੰਕਰ ਰੋਡ ਤੋਂ ਮਹਿੰਦੀਪੁਰ ਨੂੰ ਜੋੜਦੀ ਸੜਕ ਤੋਂ ਹੀ ਲਗਾਇਆ ਜਾ ਸਕਦਾ ਹੈ। ਇਹ ਸੜਕ ਦਹਾਕੇ ਤੋਂ ਵੀ ਵੱਧ ਸਮਾਂ ਬੀਤ ਜਾਣ ਦੇ ਬਾਅਦ ਵੀ ਨਹੀਂ ਬਣਾਈ ਗਈ। ਇਸ ਬਾਰੇ ਜਾਣਕਾਰੀ ਦਿੰਦਿਆਂ ਅਮਨਦੀਪ ਸੋਹਣ, ਬਲਬੀਰ ਸਿੰਘ, ਰਾਣਾ ਗੁਰਜੀਤ, ਸਤਨਾਮ ਸਿੰਘ ਸੋਨਪਾਲ, ਮਨਜੀਤ ਸਿੰਘ ਸੋਨਪਾਲ, ਪ੍ਰਰੀਤ, ਰਵੀ ਕੁਮਾਰ ਅਤੇ ਦਰਸ਼ਨ ਸਿੰਘ ਨੇ ਦੱਸਿਆ ਕਿ ਇਹ ਸੜਕ ਪਿਛਲੇ ਦਸ ਸਾਲਾਂ ਤੋਂ ਵੀ ਵੱਧ ਸਮੇਂ ਤੋਂ ਬਣੀ ਹੋਈ ਹੈ। ਜਿਸ ਨੂੰ ਹਾਲੇ ਤਕ ਕਿਸੇ ਵੀ ਵਿਧਾਇਕ ਦੀ ਨਿਗਾਹ ਸੁਵਲੀ ਨਹੀਂ ਪਈ ਹੈ। ਇਸ ਸੜਕ 'ਤੇ ਅਕਸਰ ਹੀ ਗੰਦੇ ਪਾਣੀ ਦੇ ਛਪੜ ਲੱਗੇ ਰਹਿੰਦੇ ਹਨ, ਜਿਸ ਨਾਲ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਰੋਡ ਨੂੰ ਰਿਪੇਅਰ ਵੀ ਨਹੀਂ ਕਰਵਾਇਆ ਗਿਆ। ਸੜਕ 'ਚ ਵੱਡੇ-ਵੱਡੇ ਟੋਇਆਂ ਕਾਰਨ ਇੱਥੋਂ ਲੰਘਣਾ ਵੀ ਅੌਖਾ ਹੈ। ਇਸ ਲਈ ਲੋਕਾਂ ਨੇ ਮੰਗ ਕੀਤੀ ਕਿ ਇਸ ਰੋਡ ਨੂੰ ਬਣਾਇਆ ਜਾਵੇ ਤਾਂ ਜੋ ਲੋਕਾਂ ਨੂੰ ਇੱਥੋਂ ਲੰਘਣ ਲਈ ਕੋਈ ਮੁਸ਼ਕਲ ਪੇਸ਼ ਨਾ ਆਵੇ।