ਪ੍ਰਦੀਪ ਭਨੋਟ, ਨਵਾਂਸ਼ਹਿਰ

ਪੰਜਾਬ ਪੈਨਸ਼ਨਰਜ਼ ਯੂਨੀਅਨ ਦੀ ਮੀਟਿੰਗ ਦਵਿੰਦਰ ਸਿੰਘ ਥਾਂਦੀ ਦੀ ਪ੍ਰਧਾਨਗੀ ਹੇਠ ਨਵਾਂਸ਼ਹਿਰ ਵਿਖੇ ਕੀਤੀ। ਕਿਸਾਨੀ ਅੰਦੋਲਨ ਨੂੰ ਸਮਰਪਿਤ ਮੀਟਿੰਗ ਵਿਚ ਸੰਘਰਸ਼ੀ ਯੋਧਿਆਂ ਨੂੰ ਸਰਧਾਂਜਲੀ ਭੇਟ ਕੀਤੀ। ਇਸ ਮੌਕੇ 65 ਸਾਲ ਤੋਂ ਵੱਧ ਉਮਰ ਦੇ ਸਾਥੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਮੁਕੰਦ ਲਾਲ, ਦਲਜੀਤ ਸਿੰਘ ਸੁੱਜੋਂ, ਪ੍ਰਰੇਮ ਕੁਮਾਰ, ਜਗਤਾਰ ਸਿੰਘ, ਸੋਹਣ ਲਾਲ, ਵਿਜੇ ਕੁਮਾਰ ਨੇ ਪੈਨਸ਼ਨਰਾਂ ਨੂੰ ਆ ਰਹੀਆਂ ਸਮਸਿਆਵਾਂ ਤੇ ਵਿਚਾਰਾਂ ਕੀਤੀ। ਇਸ ਮੌਕੇ ਮੁਕੰਦ ਲਾਲ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਕਿਸਾਨ ਸੰਘਰਸ ਦੀ ਆੜ ਹੇਠ ਪੈਨਸ਼ਨਰਾਂ/ਮੁਲਾਜ਼ਮਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੈਨਸ਼ਨਰਾਂ ਦੇ ਮੈਡੀਕਲ ਬਿਲ ਕਾਫੀ ਲੰਮੇ ਸਮੇਂ ਤੋਂ ਪੈਡਿੰਗ ਪਏ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਵਾਅਦੇ ਅਨੁਸਾਰ ਛੇਵੇਂ ਪੇ ਕਮਿਸਨ ਦੀ ਰਿਪੋਰਟ ਤੁਰੰਤ ਲਾਗੂ ਕੀਤੀ ਜਾਵੇ, ਰਹਿੰਦੀਆਂ ਡੀਏ ਦੀਆਂ ਕਿਸਤਾਂ ਸਮੇਤ ਬਕਾਏ ਦਿੱਤੀਆਂ ਜਾਂਣ ਠੇਕੇ ਵਾਲੀ, ਆਊਟ ਸੋਰਸਿਜ ਵਾਲੀ ਭਰਤੀ ਬੰਦ ਕੀਤੀ ਜਾਵੇ। ਪਬਲਿਕ ਸੈਕਟਰ ਦੇ ਅਦਾਰਿਆਂ ਵੱਲ ਵਿਸ਼ੇਸ਼ ਧਿਆਨ ਦੇ ਕੇ ਪੱਕੀ ਭਰਤੀ ਕੀਤੀ ਜਾਵੇ। ਠੇਕੇ ਦਾਰੀ ਸਿਸਟਮ ਰਾਹੀਂ ਰੱਖੇ ਗਏ ਮੁਲਾਜ਼ਮਾਂ ਦੀਆਂ ਦੂਰ ਦੁਰਾਡੇ ਬਦਲੀਆਂ ਬੰਦ ਕਰ ਕੇ ਮੌਜੂਦਾ ਕੰਮ ਵਾਲੀ ਥਾਂ ਤੇ ਪੱਕੇ ਕੀਤੇ ਜਾਣ। ਮੰਗਾਂ ਨਾ ਮੰਨਣ ਤੇ 12 ਫਰਵਰੀ ਨੂੰ ਮੋਹਾਲੀ ਵਿਖੇ ਰੈਲੀ ਕੀਤੀ ਜਾਵੇਗੀ। ਇਸ ਮੌਕੇ ਗੁਰਮੇਲ ਚੰਦ, ਜਰਨੈਲ ਸਿੰਘ, ਸੋਹਣ ਸਿੰਘ, ਕੇਹਰ ਚੰਦ ਗਰਚਾ, ਜਗੀਰ ਸਿੰਘ, ਪੁਸ਼ਪਿੰਦਰ ਸਿੰਘ, ਗੁਰਪਾਲ ਸਿੰਘ, ਸਾਮ ਲਾਲ, ਜਸਵਿੰਦਰ ਸਿੰਘ ਭੰਗਲ, ਕਸਮੀਰ ਸਿੰਘ, ਸੇਵਾ ਸਿੰਘ, ਪ੍ਰਰੇਮ ਸਿੰਘ, ਰਾਕੇਸ ਚੰਦਰ ਸਰਮਾ, ਪਰਮਜੀਤ, ਮੋਹਣ ਸਿੰਘ ਰੁੜਕੀ, ਦਰਸ਼ਨ ਲਾਲ, ਬਲਵੀਰ ਸਿੰਘ, ਮਹਿੰਦਰ ਸਿੰਘ, ਮੱਖਣ ਸਿੰਘ, ਉਮਰਾਓ ਸਿੰਘ, ਰਘਬੀਰ ਚੰਦ, ਗੁਰਮੇਲ ਰਾਮ ਆਦਿ ਮੈਂਬਰ ਵੀ ਹਾਜ਼ਰ ਸਨ।